ਲੰਬੀ ਹਲਕੇ ਚ ਪ੍ਰਚਾਰ ਲਈ ਪਹੁੰਚੇ ਖੇਤੀਬਾੜੀ ਮੰਤਰੀ ਖੁੱਡੀਆ; ਆਪ ਉਮੀਦਵਾਰਾਂ ਨੂੰ ਕਾਮਯਾਬ ਕਰਨ ਦੀ ਕੀਤੀ ਅਪੀਲ

0
14

ਪੰਜਾਬ ਅੰਦਰ ਹੋਣ ਜਾ ਰਹੀਆਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਭਖਦਾ ਜਾ ਰਿਹਾ ਐ। ਇਸੇ ਤਹਿਤ ਆਪ ਦੇ ਸੀਨੀਅਰ ਆਗੂ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੱਜ ਲੰਬੀ ਹਲਕੇ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਆਪ ਦੇ  ਉਮੀਦਵਾਰਾ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ।

ਉਨ੍ਹਾਂ ਨੇ ਆਪਣੇ ਹਲਕੇ ਦੇ ਪਿੰਡਾਂ ਦਾ ਪਿੰਡਾਂ ਦਾ ਦੌਰਾ ਕੀਤਾ ਅਤੇ ਚੋਣ ਪ੍ਰਚਾਰ ਕਰਕੇ ਆਪਣੇ ਉਮੀਦਵਾਰਾ ਨੂੰ ਕਾਮਜਾਬ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਿਆਂ ਮੰਤਰੀ ਖੁੱਡੀਆ ਨੇ  ਕਿਹਾ ਕੇ ਆਮ ਆਦਮੀ ਪਾਰਟੀ ਹਮੇਸ਼ਾ ਆਪਣੇ ਕੀਤੇ ਕੰਮਾਂ ’ਤੇ ਚੋਣ ਲੜ ਰਹੀ ਐ ਅਤੇ ਅਸੀਂ ਕੋਈ ਧੱਕੇਸ਼ਹੀ ਵਾਲੀ ਸਿਆਸਤ ਨਹੀਂ ਕੀਤੀ। ਉਨ੍ਹਾਂ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ ਕੀਤੀ ਤਾਂ ਚੋਣਾਂ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚਾੜਿਆ ਜਾ ਸਕੇ।  ।

LEAVE A REPLY

Please enter your comment!
Please enter your name here