
ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ ਪਿੰਡ ਮਧੀਰ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਅਨੋਖਾ ਲੰਗਰ ਚੱਲਦਾ ਐ। ਇਸ ਲੰਗਰ ਵਿਚ ਸੰਗਤ ਨੂੰ ਵੀਟ ਗਰਾਸ ਜੂਸ ਛਕਾਇਆ ਜਾਂਦਾ ਐ। ਦੱਸ ਦਈਏ ਕਿ ਵੀਟ ਗਰਾਸ ਜੂਸ ਸਿਹਤ ਲਈ ਅਤੀ ਫਾਇਦੇਮੰਦ ਮੰਨਿਆ ਜਾਂਦਾ ਐ ਅਤੇ ਇਹ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਐ। ਰੋਜ਼ਾਨਾ ਸਵੇਰੇ ਦੋ ਘੰਟਿਆਂ ਤੱਕ ਚੱਲਣ ਵਾਲੇ ਇਸ ਲੰਗਰ ਵਿਚ ਦੂਰ-ਦੂਰ ਤੋਂ ਸੰਗਤ ਪਹੁੰਚਦੀ ਐ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਉਨ੍ਹਾਂ ਵੱਲੋਂ ਇਹ ਲੰਗਰ ਪਿਛਲੇ ਤਿੰਨ ਸਾਲਾਂ ਤੋਂ ਚਲਾਇਆ ਜਾ ਰਿਹਾ
ਪਿੰਡ ਵਾਸੀਆਂ ਅਨੁਸਾਰ ਵੀਟ ਗਰਾਸ ਜੂਸ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਪਿੰਡ ਦੇ ਨੌਜਵਾਨ ਇਸ ਗੁਰਦੁਆਰਾ ਸਾਹਿਬ ਵਿਖੇ ਸਾਲ ਦੇ ਕਰੀਬ ਢਾਈ ਮਹੀਨੇ ਵੀਟ ਗਰਾਸ ਜੂਸ ਦਾ ਲੰਗਰ ਲਾਉਂਦੇ ਹਨ। ਸਰਦੀ ਦੇ ਸ਼ੁਰੂਆਤੀ ਢਾਈ ਮਹੀਨੇ ਇਹ ਲੰਗਰ ਚੱਲਦਾ ਹੈ ਅਤੇ ਇਹ ਸੇਵਾ ਬੀਤੇ ਤਿੰਨ ਸਾਲ ਤੋਂ ਚੱਲ ਰਹੀ ਹੈ। ਇਥੇ ਸੇਵਾ ਕਰ ਰਹੇ ਨੌਜਵਾਨਾਂ ਦੇ ਦੱਸਣ ਮੁਤਾਬਕ ਇਹ ਸਾਰਾ ਪ੍ਰੋਸੈਸ ਆਰਗੈਨਿਕ ਢੰਗ ਨਾਲ ਚੱਲਦਾ ਹੈ।
ਪਹਿਲਾ ਮਿੱਟੀ ਵਿਚ ਕਣਕ ਦਾ ਬੀਜ ਬੀਜਿਆ ਜਾਂਦਾ ਹੈ ਅਤੇ ਫਿਰ ਇਸ ਤੋਂ ਕਣਕ ਦੇ ਬੂਟੇ ਜਦ ਫੁੱਟਦੇ ਹਨ ਤਾਂ ਉਹਨਾਂ ਤੋਂ ਇਹ ਜੂਸ ਤਿਆਰ ਕੀਤਾ ਜਾਂਦਾ ਹੈ। ਇਸ ਜੂਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਇਹ ਸੇਵਾ ਬੀਤੇ ਤਿੰਨ ਸਾਲ ਤੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਚੱਲ ਰਹੀ ਹੈ। ਸਰਦੀ ਦੇ ਸ਼ੁਰੂਆਤੀ ਢਾਈ ਮਹੀਨੇ ਸਵੇਰੇ 5 ਵਜੇ ਤੋਂ 7 ਵਜੇ ਤੱਕ ਇਹ ਵੀਟ ਗਰਾਸ ਜੂਸ ਦਾ ਲੰਗਰ ਗੁਰਦੁਆਰਾ ਸਾਹਿਬ ਵਿਖੇ ਚੱਲਦਾ ਹੈ, ਜਿੱਥੇ ਦੂਰ ਦੂਰ ਤੋਂ ਲੋਕ ਆ ਕੇ ਵੀਟ ਗਰਾਸ ਜੂਸ ਪੀਂਦੇ ਹਨ।

