
ਗੁਰਦਾਸਪੁਰ ਦੇ ਪੁਲ ਸਠਿਆਲੀ ਨੇੜੇ ਵਾਪਰੇ ਸੜਕ ਹਾਦਸੇ ਵਿਚ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਐ। ਜਾਣਕਾਰੀ ਅਨੁਸਾਰ ਇਹ ਹਾਦਸਾ ਸੜਕ ਦੇ ਘੱਟ ਚੌੜਾਈ ਕਾਰਨ ਵਾਪਰਿਆ ਐ। ਘਟਨਾ ਵਿਚ ਜ਼ਖਮੀ ਹੋਏ ਸੁਖਜਿੰਦਰ ਸਿੰਘ ਦ ਦੱਸਣ ਮੁਤਾਬਕ ਉਹ ਗੰਨੇ ਦੀ ਭਰੀ ਟਰਾਲੀ ਨੂੰ ਕਰਾਸ ਕਰ ਰਹੇ ਸੀ ਕਿ ਸਾਹਮਣਿਓਂ ਆਉਂਦੀ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਚਾਰ ਜਣਿਆਂ ਦੇ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਐ।
ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਇਸ ਥਾਂ ਤੇ ਸੜਕ ਦੀ ਚੌੜਾਈ ਕਾਫੀ ਘੱਟ ਐ, ਜਿਸ ਦੇ ਚਲਦਿਆਂ ਇੱਥੇ ਰੋਜ਼ਾਨਾ ਅਜਿਹੇ ਹਾਦਸੇ ਵਾਪਰੇ ਰਹਿੰਦੇ ਨੇ। ਬੀਤੇ ਦਿਨੀਂ ਇੱਕ ਮਾਨ ਚੋਪੜਾ ਪਿੰਡ ਦੇ ਵਿਅਕਤੀ ਦੀ ਇੱਥੇ ਵਾਪਰੇ ਹਾਦਸੇ ਵਿਚ ਮੌਤ ਹੋ ਗਈ ਸੀ। ਦੋ ਦਿਨ ਪਹਿਲਾਂ ਪਿੰਡ ਨੇਣੇਕੋਟ ਦੇ ਬਜ਼ੁਰਗ ਵਸਣ ਸਿੰਘ ਦੀ ਵੀ ਇਸੇ ਸੜਕ ਉੱਤੇ ਕਾਰ ਨਾਲ ਹੋਏ ਹਾਦਸੇ ਕਾਰਨ ਮੌਤ ਹੋਈ ਹੈ। ਇਲਾਕਾ ਵਾਸੀਆਂ ਪ੍ਰਸਾਸਨ ਤੋਂ ਸੜਕ ਦੀ ਚੌੜਾਈ ਵਧਾਉਣ ਦੀ ਮੰਗ ਕੀਤੀ ਐ।

