ਫਰੀਦਕੋਟ ’ਚ ਵਕੀਲ ਨਾਲ ਲੁੱਟ; ਲੈਪਟੋਪ, ਮੋਬਾਈਲ ਤੇ ਨਕਦੀ ਖੋਹਣ ਬਾਅਦ ਮਾਰੀ ਗੋਲੀ; ਜ਼ਖਮੀ ਹਾਲਤ ’ਚ ਹਸਪਤਾਲ ਭਰਤੀ

0
11

 

ਫਰੀਦਕੋਟ ਦੇ ਪਿੰਡ ਬਰਗਾੜੀ ਨੇੜੇ ਇਕ ਵਕੀਲ ਨਾਲ ਲੁੱਟ ਹੋਣ ਦੀ ਖਬਰ ਸਾਹਮਣੇ ਆਈ ਐ। ਵਕੀਲ ਦੀ ਪਛਾਣ ਅਮਨਜੋਤ ਸ਼ੇਰਗਿੱਲ ਵਾਸੀ ਸਿਵਲ ਲਾਈਨ ਬਠਿੰਡਾ ਵਜੋਂ ਹੋਈ ਐ। ਵਕੀਲ ਦੇ ਦੱਸਣ ਮੁਤਾਬਕ ਲੁਟੇਰਿਆਂ ਨੇ ਉਸ ਦੀ ਗੱਡੀ ਰੋਕ ਕੇ ਮੋਬਾਇਲ ਫੋਨ, ਲੈਪਟੋਪ ਅਤੇ ਨਕਦੀ ਖੋਹ ਲਈ ਅਤੇ ਜਾਂਦੇ ਹੋਏ ਗੱਡੀ ਦੇ ਫਰੰਟ ਸ਼ੀਸ਼ੇ ਤੇ ਫਾਇਰ ਕੀਤਾ ਜੋ ਸ਼ੀਸ਼ਾ ਕਰਾਸ ਕਰ ਉਸਦੇ ਪੱਟ ਉਤੇ ਲੱਗਾ। ਵਕੀਲ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।

ਜਾਣਕਾਰੀ ਮੁਤਾਬਿਕ ਵਕੀਲ ਅਮਨਜੋਤ ਸ਼ੇਰਗਿੱਲ ਬਰਗਾੜੀ ਵਿਖੇ ਆਪਣਾ ਕੁੱਜ ਸਮਾਂਨ ਲੈਣ ਆਇਆ ਸੀ ਜਿੱਥੇ ਕੁੱਝ ਲੁਟੇਰੇ ਉਸਨੂੰ ਦੀ ਗੱਡੀ ਰੋਕ ਲੁੱਟਣ ਨੂੰ ਪੈ ਗਏ ਜਿਨ੍ਹਾਂ ਵੱਲੋਂ ਉਸਦਾ ਮੋਬਾਇਲ ਫੋਨ, ਲੈਪਟੋਪ ਅਤੇ ਨਕਦੀ ਖੋਹ ਲਈ ਅਤੇ ਜਾਂਦੇ ਹੋਏ ਉਸਦੀ ਗੱਡੀ ਦੇ ਫਰੰਟ ਸ਼ੀਸ਼ੇ ਤੇ ਫਾਇਰ ਕੀਤਾ ਜੋ ਸ਼ੀਸ਼ਾ ਕਰਾਸ ਕਰ ਉਸਦੇ ਪੱਟ ਤੇ ਲੱਗਾ। ਫਿਲਹਾਲ ਵਕੀਲ ਨੂੰ ਜਖਮੀ ਹਾਲਤ ਵਿਚ ਫਰੀਦਕੋਟ ਦੇ ਗੁਰੂ ਗੋਬਿੰਦ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮੌਕੇ ਤੇ ਪੁੱਜੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਦਿੱਤੀ ਗਈ ਹੈ ਅਤੇ ਜਖਮੀ ਵਕੀਲ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here