ਅਕਾਲੀ-ਭਾਜਪਾ ਗਠਗੋੜ ਬਾਰੇ ਬੋਲੇ ਪ੍ਰੋ. ਚੰਦੂਮਾਜਰਾ; ਭਾਜਪਾ ਨੂੰ ਪੰਜਾਬ ਬਾਰੇ ਸੋਚ ਬਦਲਣ ਦੀ ਨਸੀਹਤ; ਕਿਹਾ, ਵਿਵਹਾਰ ਬਦਲਣ ਤਕ ਨਹੀਂ ਹੋ ਸਕਦਾ ਗਠਜੋੜ

0
13

 

ਸਾਬਕਾ ਅਕਾਲੀ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਭਾਜਪਾ ਨੂੰ ਅਕਾਲੀ ਦਲ ਨਾਲ ਗਠਜੋੜ ਤੋਂ ਪਹਿਲਾਂ ਆਪਣੀ ਸੋਚ ਬਦਲਣ ਦੀ ਨਸੀਹਤ ਦਿੱਤੀ ਐ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਦੋਂ ਤਕ ਭਾਜਪਾ ਪੰਜਾਬ ਦੇ ਮਾਮਲਿਆਂ ਬਾਰੇ ਆਪਣੀ ਸੋਚ ਵਿਚ ਤਬਦੀਲੀ ਨਹੀਂ ਲਿਆਉਂਦੀ, ਉਦੋਂ ਤਕ ਉਸ ਨਾਲ ਗੱਠਜੋੜ ਦੀ ਗੱਲ ਨਹੀਂ ਹੋ ਸਕਦੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਇਕ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜੀ ਧਿਰ ਪੰਥ ਦੀ ਪਹਿਰੇਦਾਰੀ ਕਰਦਿਆਂ ਪੰਜਾਬ ਦੇ ਹਿੱਤਾਂ ਦੀ ਗੱਲ ਕਰੇਗੀ, ਲੋਕ ਉਸੇ ਨੂੰ ਹੀ ਮਾਨਤਾ ਦੇਣਗੇ।

LEAVE A REPLY

Please enter your comment!
Please enter your name here