ਸਾਸਦ ਸੁਖਜਿੰਦਰ ਰੰਧਾਵਾ ਦਾ ਜਥੇਦਾਰ ਵੱਲ ਪੱਤਰ; ਪੱਗ ਦੀ ਬੇਅਦਬੀ ਮਾਮਲੇ ’ਚ ਕਾਰਵਾਈ ਦੀ ਮੰਗ; ਕਿਹਾ, ਦਸਤਾਰ ਦੀ ਇੱਜ਼ਤ ਨਾ ਕਰਨ ਵਾਲਾ ਸਿੱਖ ਨਹੀਂ

0
8

ਕਾਂਗਰਸੀ ਸਾਂਸਦ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪ ਵਿਧਾਇਕ ਦੀਆਂ ਪੱਗ ਬਾਰੇ ਭੜਕਾਊਂ ਟਿੱਪਣੀਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਐ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮੰਗ ਪੱਤਰ ਦੇ ਕੇ ਆਪ ਵਿਧਾਇਕ ਖ਼ਿਲਾਫ਼ ਸਿੱਖ ਪਰੰਪਰਾਵਾਂ ਮੁਤਾਬਿਕ ਸਖਤ ਕਾਰਵਾਈ ਦੀ ਅਪੀਲ ਕੀਤੀ ਐ। ਉਨ੍ਹਾਂ ਕਿਹਾ ਕਿ ਪੱਖ ਬਾਰੇ ਅਜਿਹੀਆਂ ਟਿੱਪਣੀਆਂ ਬਰਦਾਸ਼ਤ ਤੋਂ ਬਾਹਰ ਹਨ, ਇਸ ਲਈ ਇਸ ਮਾਮਲੇ ਵਿਚ ਪੰਥਕ ਮਰਿਆਦਾਵਾਂ ਮੁਤਾਬਕ ਸਖਤ ਕਾਰਵਾਈ ਹੋਣੀ ਚਾਹੀਦੀ ਐ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ  ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਲੈਕਸ਼ਨਾਂ ਦੌਰਾਨ ਤਕਰਾਰਾਂ ਹੋ ਜਾਂਦੀਆਂ ਹਨ, ਪਰ ਕਿਸੇ ਪਬਲਿਕ ਨੁਮਾਇੰਦੇ ਵੱਲੋਂ ਦਸਤਾਰ ਦਾ ਮਜ਼ਾਕ ਉਦਾਉਣਾ ਬਹੁਤ ਹੀ ਨਿੰਦਣਯੋਗ ਹੈ। “ਇਹ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ਿਸ਼ ਹੈ। ਦੁਨੀਆ ਭਰ ਵਿੱਚ ਦਸਤਾਰ ਦਾ ਸਤਿਕਾਰ ਕੀਤਾ ਜਾਂਦਾ ਹੈ। ਪਰ ਆਪ ਵਿਧਾਇਕ ਵੱਲੋਂ ਇਸਨੂੰ ਕਿੱਲਾਂ ਨਾਲ ਲਗਣ ਵਾਲੀ ਜਾਂ ਲੁਹਾ ਕੇ ਸੁੱਟਣ ਵਾਲੀ ਚੀਜ਼ ਕਹਿਣਾ ਬਹੁਤ ਘਟੀਆ ਸੋਚ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਜਿਸ ਵਿਅਕਤੀ ਨੇ ਦਸਤਾਰ ਦਾ ਅਪਮਾਨ ਕੀਤਾ, ਉਹ ਸ਼ਾਇਦ ਖੁਦ ਕਦੇ ਪੱਗ ਨਹੀਂ ਬੰਨ੍ਹੀ ਹੋਣੀ, ਨਾ ਹੀ ਉਸਨੂੰ ਸਿੱਖੀ ਦਾ ਗਿਆਨ ਹੈ। “ਇਹ ਸਿਰਫ਼ ਇੱਕ ਬੇਹੂਦਾ ਬਿਆਨ ਨਹੀਂ, ਸਗੋਂ ਸਾਰੀ ਸਿੱਖ ਕੌਮ ਦੀ ਤੋਹੀਨ ਹੈ। ਉਨ੍ਹਾਂ ਅੱਗੇ  ਕਿਹਾ ਕਿ ਉਹ ਸਿੱਧਾ ਦਿੱਲੀ ਤੋਂ ਪਾਰਲੀਮੈਂਟ ਦਾ ਕੰਮ ਛੱਡ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ, ਤਾਂ ਜੋ ਜਥੇਦਾਰ ਸਾਹਿਬ ਨੂੰ ਬੇਨਤੀ ਕਰ ਸਕਣ ਕਿ ਇਸ ਮਾਮਲੇ ’ਤੇ ਸਖ਼ਤ ਰੁੱਖ ਅਖਤਿਆਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਦਸਤਾਰ ਦਾ ਅਪਮਾਨ ਕਰਦਾ ਹੈ, ਉਸਦੇ ਖ਼ਿਲਾਫ਼ ਤੁਰੰਤ ਅਤੇ ਕੜੀ ਕਾਰਵਾਈ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਹੋਰ ਸਿਆਸੀ ਆਗੂਆਂ ਨੂੰ ਵੀ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਸਿੱਖ ਭਾਵਨਾਵਾਂ ਦਾ ਸਤਿਕਾਰ ਸਭ ਤੋਂ ਉੱਪਰ ਹੈ। ਉਨ੍ਹਾਂ ਕਿਹਾ ਕਿ ਜੇ ਸਾਡੇ ਗੁਰਦੁਆਰਿਆਂ ਦਾ, ਸਾਡੇ ਜਥੇਦਾਰਾਂ ਦਾ ਸਤਿਕਾਰ ਨਹੀਂ ਕੀਤਾ ਜਾਵੇਗਾ ਤਾਂ ਕੌਮ ਅੱਗੇ ਨਹੀਂ ਵਧੇਗੀ। ਉਨ੍ਹਾਂ ਅੰਤ ਵਿੱਚ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਕਿ ਦਸਤਾਰ ਅਪਮਾਨ ਵਰਗੀਆਂ ਘਟਨਾਵਾਂ ‘ਤੇ ਸਖ਼ਤ ਅਤੇ ਤੁਰੰਤ ਕਾਰਵਾਈ ਕੀਤੀ ਜਾਵੇ, ਤਾਂ ਜੋ ਅਗਲੇ ਸਮੇਂ ਕੋਈ ਵੀ ਦਸਤਾਰ ਦੀ ਬੇਇਜ਼ਤੀ ਕਰਨ ਦੀ ਜੁਰਤ ਨਾ ਕਰੇ।

LEAVE A REPLY

Please enter your comment!
Please enter your name here