ਖੰਨਾ ਪੁਲਿਸ ਵੱਲੋਂ ਨਸ਼ੀਲੇ ਪਦਾਰਥ ਸਮੇਤ 5 ਕਾਬੂ; 1 ਕੁਇੰਟਲ 50 ਕਿੱਲੋ ਚੂਰਾ ਪੋਸਤ ਬਰਾਮਦ

0
13

ਖੰਨਾ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਤੋਂ 1 ਕੁਇੰਟਲ 50 ਕਿੱਲੋ ਭੂਕੀ ਚੂਰਾ ਪੋਸਤ ਬਰਾਮਦ ਕੀਤੀ ਐ। ਪੁਲਿਸ ਨੇ ਪਿੰਡ ਬਘੌਰ ਲਾਕੇ ਦੋ ਕਾਰ ਸਵਾਰਾਂ ਨੂੰ ਸ਼ੱਕ ਦੇ ਆਧਾਰ ਤੇ ਤਲਾਸ਼ੀ ਲੈਣ ਤੇ ਕਾਰ ਵਿਚੋਂ 1 ਕੁਇੰਟਲ 20 ਕਿੱਲੋ ਭੁੱਕੀ ਬਰਾਮਦ ਕੀਤੀ। ਦੋਵਾਂ ਦੀ ਪਛਾਣ ਰਿਸ਼ਵ ਰਾਣਾ ਵਾਸੀ ਸਿਹਾਲਾ ਅਤੇ ਰਣਜੀਤ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਕਾਲੋਨੀ ਸਮਰਾਲਾ ਵਜੋਂ ਹੋਈ। ਮੁਲਜਮਾਂ ਦੀ ਪੁਛਗਿੱਛ ਦੌਰਾਨ ਤਿੰਨ ਹੋਰ ਮੁਲਜਮਾਂ ਦੀ ਪਛਾਣ ਹੋਈ। ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਪੀ (ਆਈ) ਪਵਨਜੀਤ ਨੇ ਦੱਸਿਆ ਕਿ  ਸਬ-ਇੰਸਪੈਕਟਰ ਨਰਪਿੰਦਰਪਾਲ ਸਿੰਘ ਦੇ ਅਗਵਾਈ ਵਿੱਚ ਪੁਲਿਸ ਗਸ਼ਤ ਦੌਰਾਨ ਮਾਲੇਰਕੋਟਲਾ ਰੋਡ ਖੰਨਾ ਤੋਂ ਪਿੰਡ ਬਘੌਰ ਵੱਲ ਜਾ ਰਹੀ ਸੀ ਕਿ ਇੱਕ ਕਾਰ ਅਰਟਿਗਾ ਨੂੰ ਸ਼ੱਕ ਦੇ ਆਧਾਰ ਦੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਕਾਰ ਵਿਚੋਂ 1 ਕੁਇੰਟਲ 20 ਕਿੱਲੋ ਚੂਰਾ ਪੋਸਤ ਬਰਾਮਦ ਹੋਈ।।

ਅਗਲੇਰੀ ਜਾਂਚ ਦੌਰਾਨ ਮੁਲਜਮਆਂ ਨੇ ਅਮਨਜੋਤ ਕੌਰ ਵਾਸੀ ਆਦਰਸ਼ ਨਗਰ ਸਮਰਾਲਾ ਅਤੇ ਜਤਿੰਦਰਪਾਲ ਸਿੰਘ ਵਾਸੀ ਢੰਡੇ ਅਤੇ ਉਸਦੀ ਪਤਨੀ ਅਮਨਦੀਪ ਕੌਰ ਦੇ ਨਾਵਾਂ ਦਾ ਖੁਲਾਸਾ ਕੀਤਾ। ਪੁਲਿਸ ਨੇ ਜੁਰਮ 29/61/85 ਐਨ.ਡੀ.ਪੀ.ਐਸ. ਐਕਟ ਦਾ ਵਾਧਾ ਕਰ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਕੇ ਨਿਸ਼ਾਨਦੇਹੀ ਉਪਰ ਇੱਕ ਬੰਦ ਮਕਾਨ ਚੋਂ 30 ਕਿੱਲੋ ਭੁੱਕੀ ਹੋਰ ਬਰਾਮਦ ਕੀਤੀ ਗਈ। ਪੁਲਿਸ ਵੱਲੋਂ ਮੁਲਜਮਾਂ ਦੀ ਪੁਛਗਿੱਛ ਕੀਤੀ ਜਾ ਰਹੀ ਐ। ਪੁਲਿਸ ਨੂੰ ਅਗਲੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।

LEAVE A REPLY

Please enter your comment!
Please enter your name here