ਜਲੰਧਰ ’ਚ ਤੇਜ਼ ਰਫਤਾਰੀ ਦਾ ਕਹਿਰ; ਬੇਕਾਬੂ ਹੋਈ ਕਾਰ ਨੇ ਕਈਆਂ ਨੂੰ ਮਾਰੀ ਟੱਕਰ; ਦਿਲ-ਹਲੂਣੀਆਂ ਤਸਵੀਰਾਂ ਵਾਇਰਲ

0
15

ਜਲੰਧਰ ਦੇ ਜਵਾਹਰ ਨਗਰ ਇਲਾਕੇ ਤੋਂ ਤੇਜ਼ ਰਫਤਾਰੀ ਦੀਆਂ ਹੈਰਾਨ ਕਰਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਇੱਥੇ ਭਾਰੀ ਅਣਗਹਿਲੀ ਤੇ ਤੇਜ਼-ਰਫਤਾਰ ਨਾਲ ਕਾਰ ਚਲਾਉਣ ਦੀਆਂ ਤਸਵੀਰਾਂ ਇਕ ਕਾਰ ਦੇ ਪਿੱਛੇ ਲੱਗੇ ਕੈਮਰੇ ਵਿਚ ਕੈਦ ਹੋਈਆਂ ਨੇ। ਸਾਹਮਣੇ ਆਈਆਂ ਤਸਵੀਰਾਂ ਵਿਚ ਇਕ ਤੇਜ਼ ਰਫਤਾਰ ਕਾਰ ਸੜਕ ਉੱਤੇ ਬੇਕਾਬੂ ਹਾਲਤ ਵਿਚ ਦੌੜਦੀ ਦਿਖਾਈ ਦੇ ਰਹੀ ਐ। ਗਨੀਮਤ ਇਹ ਰਹੀ ਕਿ ਇਸ ਕਾਰ ਦੇ ਅੱਗੇ ਕੋਈ ਰਾਹਗੀਰ ਨਹੀਂ ਆਇਆ। ਇਹ ਕਾਰ ਸੜਕ ’ਤੇ ਬੇਢੰਗੇ ਢੰਗ ਨਾਲ ਦੌੜਦੀ ਹੋਈ ਕਈ ਵਾਹਨਾਂ ਨਾਲ ਹਲਕੀ ਟੱਕਰ ਤੋਂ ਬਾਦ ਅੱਗੇ ਜਾ ਕੇ ਰੁਕਦੀ ਦਿਖਾਈ ਦੇ ਰਹੀ ਐ। ਕਾਰ ਡਰਾਈਵਰ ਵੱਲੋਂ ਇਸ ਤਰ੍ਹਾਂ ਕਾਰ ਚਲਾਉਣ ਦੇ ਕਾਰਨਾਂ ਦਾ ਖਬਰ ਲਿਖੇ ਜਾਣ ਤਕ ਪਤਾ ਨਹੀਂ ਚੱਲ ਸਕਿਆ।

LEAVE A REPLY

Please enter your comment!
Please enter your name here