ਸ੍ਰੀ ਗੁਰੂ ਅੰਗਦ ਸਾਹਿਬ ਬਾਰੇ ਪੁਸਤਕ ਕੌਮ ਨੂੰ ਸਮਰਪਿਤ; ਐਸਜੀਪੀਸੀ ਪ੍ਰਧਾਨ ਧਾਮੀ ਵੱਲੋਂ ਉਪਰਾਲੇ ਦੀ ਪ੍ਰਸ਼ੰਸਾ; ਗੁਰਬਖਸ਼ ਸਿੰਘ ਗੁਲਸ਼ਨ ਵੱਲੋਂ ਲਿਖੀ ਗਈ ਐ ਪੁਸਤਕ

0
14

ਲੇਖਕ ਗੁਰਬਖਸ਼ ਸਿੰਘ ਗੁਲਸ਼ਨ ਵੱਲੋਂ ਦੂਜੀ ਪਾਤਸ਼ਾਹੀ ਗੁਰੂ ਅੰਗਦ ਸਾਹਿਬ ਜੀ ਦੇ ਜੀਵਨ ਤੇ ਬਾਣੀ ਤੇ ਲਿਖੀ ਗਈ ਪੁਸਤਕ ਜਾਰੀ ਹੋ ਗਈ ਐ। ਇਸ ਦਾ ਲੋਕ ਅਰਪਨ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤਾ ਗਿਆ ਐ। ਅੰਮ੍ਰਿਤਸਰ ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਪੁਲਿਸ ਰਿਲੀਜ ਕਰਦਿਆਂ ਪ੍ਰਧਾਨ ਧਾਮੀ ਨੇ ਕਿਹਾ ਕਿ ਸੁੰਦਰ ਢੰਗ ਨਾਲ ਲਿਖੀ ਗਈ ਇਹ ਪੁਸਤਕ ਲੇਖਕ ਦਾ ਵੱਡਾ ਉਪਰਾਲਾ ਐ, ਜਿਸ ਲੇਖਕ ਗੁਰਬਖਸ਼ ਸਿੰਘ ਗੁਲਸ਼ਨ ਵਧਾਈ ਦੇ ਪਾਤਰ ਹਨ।

ਇਨ੍ਹਾਂ ਕਿਹਾ ਕਿ ਇਸ ਪੁਸਤਕ ਵਿੱਚ ਗੁਰਮਤ ਦੇ ਸਿਧਾਂਤਾਂ ਨੂੰ ਪੂਰੀ ਨਿਭਾਉ ਨਾਲ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੇਖਕ ਦੀ ਲੇਖਣੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਆਦਾ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ, ਜੋ ਇਸ ਰਚਨਾ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੰਦੀ ਹੈ। ਹਰਜਿੰਦਰ ਸਿੰਘ ਧਾਮੀ ਨੇ ਖਾਲਸਾ ਦਰਬਾਰ ਜਥੇ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ 1500 ਯੂਐਸ ਡਾਲਰ ਦੀ ਭੇਟਾ ਅਰਪਿਤ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਰਕਮ ਐਸਜੀਪੀਸੀ ਦੇ ਫਲੱਡ ਰਿਲੀਫ਼ ਫੰਡ ਵਿੱਚ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਦੇ ਸਮੇਂ ਸੰਗਤਾਂ ਵੱਲੋਂ ਤਿਲ-ਤਿਲ ਕਰਕੇ ਕੀਤਾ ਗਿਆ ਸਹਿਯੋਗ ਕਾਬਲੇ-ਸਤਕਾਰ ਹੈ।

ਇਸ ਮੌਕੇ ਉਨ੍ਹਾਂ ਲੇਖਕ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰਦਿਆਂ ਉਨ੍ਹਾਂ ਨੂੰ ਸਿਹਤ, ਚੜ੍ਹਦੀ ਕਲਾ ਅਤੇ ਸਿੱਖੀ ਦੇ ਪ੍ਰਚਾਰ ਲਈ ਹੋਰ ਬਲ ਬਖ਼ਸ਼ਣ ਦੀ ਕਾਮਨਾ ਕੀਤੀ। ਇਸ ਮੌਕੇ ਲੇਖਕ ਗੁਰਬਖਸ਼ ਸਿੰਘ ਗੁਲਸ਼ਨ ਨੇ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਲਈ ਬਹੁਤ ਸੁਭਾਗਾ ਵਾਲਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਗੁਰੂ ਸਾਹਿਬਾਨ ਦੇ ਜੀਵਨ ਇਤਿਹਾਸ ’ਤੇ ਆਧਾਰਿਤ ਪੰਜ ਪੁਸਤਕਾਂ ਲਿਖ ਚੁੱਕੇ ਹਨ, ਜਿਨ੍ਹਾਂ ਨੂੰ ਸੰਗਤਾਂ ਵੱਲੋਂ ਬਹੁਤ ਪਿਆਰ ਮਿਲਿਆ। ਸੰਗਤਾਂ ਅਤੇ ਪ੍ਰਚਾਰਕਾਂ ਦੀ ਮੰਗ ’ਤੇ ਹੁਣ ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਜੀਵਨ ਗਾਥਾ ਤੇ ਬਾਣੀ ਇਸ ਨਵੀਂ ਪੁਸਤਕ ਰਾਹੀਂ ਪੇਸ਼ ਕੀਤੀ ਗਈ ਹੈ।

ਗੁਰਬਖਸ਼ ਸਿੰਘ ਗੁਲਸ਼ਨ ਨੇ ਕਿਹਾ ਕਿ ਇਹ ਪੁਸਤਕ ਜਨਮ ਸਾਖੀ ਦੀ ਤਰਜ਼ ’ਤੇ ਸਧਾਰਣ ਅਤੇ ਰੁਚਿਕਰ ਭਾਸ਼ਾ ਵਿੱਚ ਲਿਖੀ ਗਈ ਹੈ, ਤਾਂ ਜੋ ਸਿੱਖ ਪਰਿਵਾਰ ਆਪਣੇ ਬੱਚਿਆਂ ਨੂੰ ਗੁਰੂ ਇਤਿਹਾਸ ਨਾਲ ਜੋੜ ਸਕਣ। ਨਾਲ ਹੀ ਪ੍ਰਚਾਰਕਾਂ ਲਈ ਪ੍ਰਾਚੀਨ ਸ੍ਰੋਤਾਂ ਦੇ ਹਵਾਲੇ ਅਤੇ ਪ੍ਰਮਾਣਿਕ ਕੌਟੇਸ਼ਨ ਵੀ ਦਿੱਤੇ ਗਏ ਹਨ। ਉਨ੍ਹਾਂ ਡਾ. ਰੂਪ ਸਿੰਘ, ਸਕੱਤਰ ਐਸਜੀਪੀਸੀ ਵਰਿਆਮ ਸਿੰਘ ਅਤੇ ਹੋਰ ਵਿਦਵਾਨਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਾਰਗਦਰਸ਼ਨਾ ਨਾਲ ਹੀ ਇਹ ਪੁਸਤਕ ਸੰਪੂਰਨ ਰੂਪ ਵਿੱਚ ਤਿਆਰ ਹੋ ਸਕੀ।

LEAVE A REPLY

Please enter your comment!
Please enter your name here