ਗੁਰਦਾਸਪੁਰ ’ਚ ਵਿਆਹੁਤਾ ਦੀ ਸ਼ੱਕੀ ਹਾਲਤ ’ਚ ਮੌਤ; ਪਰਿਵਾਰ ਨੇ ਸੁਹਰਿਆਂ ’ਤੇ ਲਾਏ ਗੰਭੀਰ ਇਲਜ਼ਾਮ

0
10

ਗੁਰਦਾਸਪੁਰ ਦੇ ਪਿੰਡ ਰਾਮਪੁਰ ਵਿਖੇ ਵਿਆਹੁਤਾ ਦੀ ਸ਼ੱਕੀ ਹਾਲਤਾਂ ਵਿਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕਾ ਦੀ ਪਛਾਣ ਗੁਰਲੀਨ ਕੌਰ ਵਜੋਂ ਹੋਈ ਐ। ਮ੍ਰਿਤਕ ਦੇ ਗਲੇ ਤੇ ਸੱਟ ਦੇ ਨਿਸ਼ਾਨ ਹਨ। ਉਧਰ ਮ੍ਰਿਤਕਾ ਦੇ ਪਰਿਵਾਰ ਮੈਂਬਰਾਂ ਨੇ ਸਹੁਰਾ ਪਰਿਵਾਰ ਦੇ ਗੰਭੀਰ ਇਲਜਾਮ ਲਾਏ ਨੇ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਦਿੱਤੀ ਐ। ਪੁਲਿਸ ਨੇ ਪੋਸਟ ਮਾਰਟਮ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਦੀ ਗੱਲ ਕਹੀ ਐ।

ਮ੍ਰਿਤਕਾ ਦੇ ‌ਪੇਕੇ ਪਰਿਵਾਰ ਦੋਸ਼ ਲਗਾਏ ਹਨ ਕਿ ਮ੍ਰਿਤਕਾ ਘਰਵਾਲਾ, ਦਿਓਰ ਅਤੇ ਦਰਾਣੀ ਉਸ ਨਾਲ ਅਕਸਰ ਕੁੱਟਮਾਰ ਕਰਦੇ ਰਹਿੰਦੇ ਸਨ। ਪਰਿਵਾਰ ਦਾ ਕਹਿਣਾ ਐ ਕਿ ਉਨ੍ਹਾਂ ਦੀ ਲੜਕੀ ਦਾ ਕਤਲ ਕੀਤਾ ਗਿਆ ਐ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਮਾਮਲਾ ਦਰਜ ਕਰਕੇ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਐ। ਪੁਲਿਸ ਨੇ ਪੋਸਟ ਮਾਰਟਮ ਰਿਪੋਰਟ ਦੇ ਆਧਾਰ ਦੇ ਅਗਲੀ ਕਾਰਵਾਈ ਦਾ ਭਰੋਸਾ ਦਿੱਤਾ ਐ।

LEAVE A REPLY

Please enter your comment!
Please enter your name here