ਬੀਕਾਨੇਰ ਨਹਿਰ ਬਾਰੇ ਵਿਧਾਇਕ ਧਾਲੀਵਾਲ ਦਾ ਵੱਡਾ ਬਿਆਨ; ਬੀਜੇਪੀ ’ਤੇ ਲਾਏ ਪੰਜਾਬ ਨਾਲ ਗੱਦਾਰੀ ਦੇ ਇਲਜ਼ਾਮ

0
11

 

ਆਮ ਆਦਮੀ ਪਾਰਟੀ ਦੇ ਬੁਲਾਰ ਕੁਲਦੀਪ ਸਿੰਘ ਧਾਲੀਵਾਲ ਨੇ ਬੀਕਾਨੇਰ ਨਹਿਰ ਸਮਾਗਮ ਦੇ ਮੁੱਦੇ ਦੇ ਭਾਜਪਾ ’ਤੇ ਵੱਡਾ ਸ਼ਬਦੀ ਹਮਲਾ ਕੀਤਾ ਐ।  ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਭਾਜਪਾ ਨੇ ਬੀਕਾਨੇਰ ਨਹਿਰ ਦਾ ਸਮਾਗਮ ਪੰਜਾਬ ਅੰਦਰ ਰੱਖ ਕੇ ਆਪਣੀ ਮਾਨਸਿਕਤਾ ਜੱਗ ਜਾਹਰ ਕਰ ਦਿੱਤੀ ਐ। ਉਨ੍ਹਾਂ ਕਿਹਾ ਕਿ ਭਾਜਪਾ ਦਾ ਕਾਂਗਰਸੀ ਵਿੰਗ ਨੇ ਆਪਣੀ ਹਰਕਤ ਨਾਲ ਪੰਜਾਬੀਆਂ ਦੇ ਜ਼ਖਮਾਂ ’ਤੇ ਲੂਣ ਛਿੜਕਿਆਂ ਐ, ਜਿਸ ਨੂੰ ਪੰਜਾਬੀ ਕਦੇ ਨਹੀਂ ਭੁੱਲਣਗੇ।

ਪ੍ਰੈੱਸ ਕਾਨਫਰੰਸ ਦੌਰਾਨ ਬੀਜੇਪੀ ਅਤੇ ਉਸ ਦੇ ਕਾਂਗਰਸ ਵਿਚੋਂ ਆਏ ਨੇਤਾਵਾਂ ‘ਤੇ ਜ਼ੋਰਦਾਰ ਹਮਲਾ ਬੋਲਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਭਾਜਪਾ ਦੇ ਕਾਂਗਰਸੀ ਵਿੰਗ ਨੇ ਬੀਕਾਨੇਰ ਨਹਿਰ ਦਾ 100 ਸਾਲਾਂ ਜਸ਼ਨ ਮਨਾਂ ਕੇ ਪੰਜਾਬ ਨਾਲ ਗੱਦਾਰੀ ਕੀਤੀ ਐ। ਉਨ੍ਹਾਂ ਕਿਹਾ ਕਿ 1925 ਵਿੱਚ ਚਾਲੂ ਹੋਈ ਇਸ ਨਹਿਰ ਰਾਹੀਂ ਪੰਜਾਬ ਦਾ ਕੀਮਤੀ ਪਾਣੀ ਬਿਨਾਂ ਕਿਸੇ ਯੋਗ ਮੁਆਵਜ਼ੇ ਜਾਂ ਹਿੱਸੇਦਾਰੀ ਦੇ ਰਾਜਸਥਾਨ ਨੂੰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਇਹ ਪਾਣੀ ਪੰਜਾਬ ਦੇ ਲੋਕਾਂ ਲਈ ਖੂਨ ਨਾਲੋਂ ਵੀ ਮਹਿੰਗਾ ਹੋ ਚੁੱਕਾ ਹੈ, ਰਵਾਇਤੀ ਪਾਰਟੀਆਂ ਅਜੇ ਵੀ ਪੰਜਾਬ ਦੇ ਪਾਣੀ ਦੀ ਲੁੱਟ ਦੇ ਜਸ਼ਨ ਮਨਾਉਣ ਦੇ ਰਾਹ ਪਈਆਂ ਹੋਈਆਂ ਨੇ।

ਧਾਲੀਵਾਲ ਨੇ ਦੋਸ਼ ਲਗਾਇਆ ਕਿ ਰਾਜਸਥਾਨ ਵਿੱਚ ਬੀਜੇਪੀ ਵੱਲੋਂ ਸਰਕਾਰੀ ਤੌਰ ‘ਤੇ ਇਹ ਜਸ਼ਨ ਮਨਾਉਣਾ ਅਤੇ ਫਿਰੋਜ਼ਪੁਰ ਵਿੱਚ ਵੀ ਇਸ ਨਾਲ ਸੰਬੰਧਿਤ ਸਮਾਗਮ ਕਰਨਾ, ਪੰਜਾਬ ਦੇ ਜ਼ਖਮਾਂ ‘ਤੇ ਲੂਣ ਛਿੜਕਣ ਵਾਂਗ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਦਾ ‘ਕਾਂਗਰਸੀ ਵਿੰਗ’—ਜਿਸ ਨਾਲ ਪੰਜਾਬ ਦੇ ਕੁਝ ਸਾਬਕਾ ਕਾਂਗਰਸੀ ਨੇਤਾ ਜੁੜੇ ਹਨ—ਹਰ ਪੰਜਾਬ ਵਿਰੋਧੀ ਫ਼ੈਸਲੇ ‘ਚ ਬੀਜੇਪੀ ਅਤੇ ਕੇਂਦਰ ਸਰਕਾਰ ਦੇ ਨਾਲ ਖੜਾ ਨਜ਼ਰ ਆਉਂਦਾ ਹੈ। ਧਾਲੀਵਾਲ ਨੇ ਯਾਦ ਦਵਾਇਆ ਕਿ ਬੀਜੇਪੀ ਨੇ ਹਮੇਸ਼ਾਂ ਪੰਜਾਬ ਦੇ ਹੱਕਾਂ ਨੂੰ ਨੁਕਸਾਨ ਪਹੁੰਚਾਇਆ ਐ, ਫਿਰ ਚਾਹੇ ਉਹ ਚੰਡੀਗੜ੍ਹ ਮਾਮਲਾ ਹੋਵੇ, ਯੂਨੀਵਰਸਿਟੀਆਂ ਨਾਲ ਜੁੜੇ ਫ਼ੈਸਲੇ ਹੋਣ, ਫੰਡ ਰੋਕਣ ਦੀ ਗੱਲ ਹੋਵੇ ਜਾਂ ਕਿਸਾਨ ਅੰਦੋਲਨ ਦੌਰਾਨ 700 ਤੋਂ ਵੱਧ ਸ਼ਹੀਦੀ, ਭਾਜਪਾ ਹਰ ਵਾਰ ਪੰਜਾਬ ਤੇ ਪੰਜਾਬੀਆਂ ਦੇ ਵਿਰੁਧ ਭੁਗਤਦੀ ਰਹੀ ਐ ਅਤੇ ਇਹ ਸਿਲਸਿਲਾ ਅਜੇ ਵੀ ਬਾਦਸਤੂਰ ਜਾਰੀ ਐ।

ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਣੀਆਂ ਦੇ ਮਸਲੇ ‘ਤੇ ਸੁਪਰੀਮ ਕੋਰਟ ਅਤੇ ਕੇਂਦਰੀ ਮੀਟਿੰਗਾਂ ਵਿੱਚ ਮਾਨ ਸਰਕਾਰ ਪੰਜਾਬ ਦੇ ਹੱਕ ਵਿੱਚ ਡੱਟ ਕੇ ਲੜ ਰਹੀ ਹੈ। ਅੰਤ ਵਿੱਚ, ਧਾਲੀਵਾਲ ਨੇ ਪੰਜਾਬ ਵਾਸੀਆਂ ਨੂੰ ਬੀਜੇਪੀ ਦੀਆਂ ਪੰਜਾਬ ਵਿਰੋਧੀ ਨੀਤੀਆਂ ਖਿਲਾਫ ਜਾਗਰੂਕ ਹੋਣ ਅਤੇ ਇਕਜੁਟ ਹੋ ਕੇ ਸੰਘਰਸ਼ ਵਿੱਢਣ ਦੀ ਅਪੀਲ ਕੀਤੀ ਐ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਜਪਾ ਦਾ ਇਹੋ ਕਾਂਗਰਸੀ ਵਿੰਗ 1984 ਦੀਆਂ ਘਟਨਾਵਾਂ ਬਾਰੇ ਵੀ ਸਮਾਗਮ ਕਰਨ ਲੱਗੇਗਾ।

LEAVE A REPLY

Please enter your comment!
Please enter your name here