ਗੁਰਦਾਸਪੁਰ ਪੁਲਿਸ ਨੇ ਰੇਲ ਟਰੇਕਾਂ ’ਤੇ ਵਧਾਈ ਚੌਕਸੀ; ਕਿਸਾਨਾਂ ਵੱਲੋਂ ਰੇਲਵੇ ਟਰੈਕ ਰੋਕਣ ਦਾ ਕੀਤਾ ਗਿਐ ਐਲਾਨ; ਅਧਿਕਾਰੀ ਬੋਲੇ, ਕੋਈ ਵੀ ਟਰੈਕ ਨਹੀਂ ਹੋਵੇਗਾ ਬੰਦ

0
13

ਗੁਰਦਾਸਪੁਰ ਪੁਲਿਸ ਨੇ ਜ਼ਿਲ੍ਹੇ ਅੰਦਰਲੇ ਰੇਲਵੇ ਟਰੈਕਾਂ ਤੇ ਚੌਕਸੀ ਵਧਾ ਦਿੱਤੀ ਐ। ਪੁਲਿਸ ਨੇ ਇਹ ਕਾਰਵਾਈ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਟਰੈਕ ਰੋਕਣ ਦੇ ਕੀਤੇ ਐਲਾਨ ਦੇ ਚਲਦਿਆਂ ਕੀਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਰੇਲ ਟਰੈਕ ਪੰਜਾਬ ਦੀ ਲਾਈਫ ਲਾਈਨ ਹਨ, ਇਸ ਲੀ ਕਿਸੇ ਵੀ ਕਿਸਾਨ ਨੂੰ ਰੇਲਵੇ ਲਾਈਨ ’ਤੇ ਬੈਠਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ।

ਦੱਸਣਯੋਗ ਐ ਕਿ ਪੰਜਾਬ ਦੇ ਕਿਸਾਨਾਂ ਨੇ ਅੱਜ ਰੇਲਵੇ ਟਰੈਕ ਰੋਕਣ ਦਾ ਐਲਾਨ ਕੀਤਾ ਹੋਇਆ। ਕਿਸਾਨਾਂ ਨੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਸਮੇਤ 19 ਜ਼ਿਲ੍ਹਿਆਂ ਦੀਆਂ 26 ਥਾਵਾਂ ‘ਤੇ ਰੇਲਵੇ ਟਰੈਕ ‘ਤੇ ਬੈਠਣ ਦੀ ਗੱਲ ਕਹੀ ਐ। ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਦੋ ਘੰਟੇ, ਦੁਪਹਿਰ 1 ਤੋਂ 3 ਵਜੇ ਤੱਕ ਚੱਲੇਗਾ। ਇਸ ਸਮੇਂ ਦੌਰਾਨ, ਰੇਲਵੇ ਨੇ ਪ੍ਰਦਰਸ਼ਨ ਦੌਰਾਨ ਰੇਲ ਗੱਡੀਆਂ ਨੂੰ ਰੋਕਣ, ਬੰਦ ਕਰਨ ਜਾਂ ਰੱਦ ਕਰਨ ਦੀਆਂ ਤਿਆਰੀਆਂ ਵੀ ਕੀਤੀਆਂ ਹਨ। ਹਾਲਾਂਕਿ, ਅਜੇ ਤੱਕ ਸੂਚੀ ਜਾਰੀ ਨਹੀਂ ਕੀਤੀ ਗਈ ਹੈ। ਕਿਸਾਨਾਂ ਦੇ ਵਿਰੋਧ ਕਾਰਨ ਇਨ੍ਹਾਂ ਦੋ ਘੰਟਿਆਂ ਦੌਰਾਨ ਰੇਲ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਕਿਸਾਨਾਂ ਵੱਲੋਂ ਕੋਈ ਹਾਈਵੇਅ ਜਾਮ ਜਾਂ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ।

LEAVE A REPLY

Please enter your comment!
Please enter your name here