
ਜਲੰਧਰ ਸ਼ਹਿਰ ਦੀ ਇਕ ਵੀਡੀਓ ਸ਼ੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਐ, ਜਿਸ ਵਿਚ ਇਕ ਨੁਕਸਾਨਿਆ ਟਰੱਕ ਸੜਕ ਤੇ ਦੌੜਦਾ ਦਿਖਾਈ ਦੇ ਰਿਹਾ ਐ। ਵੀਡੀਓ ਜਲੰਧਰ-ਫਗਵਾੜਾ ਵਾਈਵੇ ਦੀ ਦੱਸੀ ਜਾ ਰਹੀ ਐ। ਵੀਡੀਓ ਵਿਚ ਦਿਖਾਈ ਦਿੰਦੇ ਟਰੱਕ ਦਾ ਅਗਲਾ ਹਿੱਸਾ ਬੂਰੀ ਤਰ੍ਹਾਂ ਨੁਕਸਾਨਿਆ ਹੋਇਆ ਐ ਜੋ ਨਾਲ ਚੱਲਦੇ ਵਾਹਨਾਂ ਨਾਲ ਟਕਰਾਉਣ ਦਾ ਖਤਰਾ ਬਣਿਆ ਹੋਇਆ ਐ। ਇੰਨਾ ਹੀ ਨਹੀਂ ਨੁਕਸਾਨ ਟਰੱਕ ਦਾ ਡਰਾਈਵਰ ਫੋਨ ਤੇ ਗੱਲ ਕਰਦਾ ਦਿਖਾਈ ਦੇ ਰਿਹਾ ਐ। ਟਰੱਕ ਦੇ ਇਸ ਹਾਲਤ ਵਿਚ ਚੱਲਣ ਨੇ ਪੁਲਿਸ ਮੁਸ਼ਤੈਦੀ ਤੇ ਸਵਾਰ ਖੜ੍ਹੇ ਕਰ ਦਿੱਤੇ ਨੇ।

