
ਕ੍ਰਿਸਚਨ ਭਾਈਚਾਰੇ ਨੇ ਗੁਰਦਾਸਪੁਰ ਪ੍ਰਸ਼ਾਸਨ ਖਿਲਾਫ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ। ਨੈਸ਼ਨਲ ਕ੍ਰਿਸ਼ਚਨ ਫਰੰਟ ਅਤੇ ਐਸਸੀ ਬੀਸੀ ਭਾਈਚਾਰੇ ਦੇ ਆਗੂਆਂ ਦਾ ਇਲਜਾਮ ਸੀ ਕਿ ਧਾਰੀਵਾਲ ਦੀ ਪੁਲਿਸ ਨਸ਼ਾ ਤਸਕਰਾਂ ਖਿਲਾਫ ਪੁਖਤਾ ਕਾਰਵਾਈ ਦੀ ਥਾਂ ਨਸ਼ਾ ਪੀੜਤਾਂ ਖਿਲਾਫ ਮਾਮਲੇ ਦਰਜ ਕਰ ਕੇ ਜੇਲ੍ਹ ਭੇਜ ਰਹੀ ਐ। ਦੂਜੇ ਪਾਸੇ ਪੁਲਿਸ ਨੇ ਦੋਸ਼ ਨਕਾਰਦਿਆਂ ਕਿਹਾ ਕਿ ਜਿਹੜੇ ਨੌਜਵਾਨ ਖਿਲਾਫ ਝੂਠੀ ਕਾਰਵਾਈ ਦੇ ਇਲਜਾਮ ਲਾਏ ਜਾ ਰਹੇ ਨੇ, ਉਸ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ। ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਜਾਰੀ ਰੱਖਣ ਦੀ ਗੱਲ ਕਹੀ ਐ।
ਉਧਰ ਧਰਨੇ ਵਿਚ ਸ਼ਾਮਲ ਹੋਣ ਪਹੁੰਚੇ ਨੈਸ਼ਨਲ ਕ੍ਰਿਸਚਨ ਫਰੰਟ ਦੇ ਨੈਸ਼ਨਲ ਪ੍ਰਧਾਨ ਲਾਰੰਸ ਚੌਧਰੀ ਨੇ ਕਿਹਾ ਕਿ ਧਾਰੀਵਾਲ ਦੀ ਪੁਲਿਸ ਨਜਾਇਜ਼ ਪਰਚੇ ਉਹਨਾਂ ਨੌਜਵਾਨਾਂ ਦੇ ਉੱਪਰ ਕਰ ਰਹੀ ਹੈ ਜਿਹੜੇ ਨਸ਼ਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਪੀੜਤਾਂ ਦੀ ਥਾਂ ਤਕਸਰਾਂ ਖਿਲਾਫ ਕਾਰਵੀ ਕਰਨੀ ਚਾਹੀਦੀ ਐ। ਉਧਰ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਦੋਸ਼ ਨਕਾਰਦਿਆਂ ਕਿਹਾ ਕਿ ਪੁਲਿਸ ਕਿਸੇ ਨਾਲ ਵੀ ਧੱਕਾ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਜਿਸ ਲੜਕੇ ਦੀ ਇਹ ਗੱਲ ਕਰ ਰਹੇ ਰਹੇ ਨੇ, ਉਸ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ। ਡੀਐਸਪੀ ਕੁਲਵੰਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

