ਮੋਗਾ ’ਚ ਵਿਆਹ ਸਮਾਗਮ ਦੌਰਾਨ ਹੰਗਾਮਾ; ਬਿਨਾਂ ਤਲਾਕ ਦੂਜਾ ਵਿਆਹ ਕਰਵਾ ਰਿਹਾ ਸੀ ਸਖਸ਼; ਪੁਲਿਸ ਨੇ ਮੁੰਡੇ ਦੀ ਮਾਂ ਨੂੰ ਹਿਰਾਸਤ ’ਚ ਲੈ ਕੇ ਜਾਂਚ ਆਰੰਭੀ

0
14

ਮੋਗਾ ਵਿਚ ਇਕ ਨਿੱਜੀ ਹੋਟਲ ਵਿਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਚੱਲ ਰਹੇ ਵਿਆਹ ਸਮਾਗਮ ਦੌਰਾਨ ਇਕ ਮਹਿਲਾ ਪੁਲਿਸ ਲੈ ਕੇ ਪਹੁੰਚ ਗਈ। ਮਹਿਲਾ ਦਾ ਇਲਜਾਮ ਸੀ ਕਿ ਉਸ ਦਾ ਪਤੀ ਉਸ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਵਾ ਰਿਹਾ ਐ। ਇਸੇ ਦੌਰਾਨ ਦੋਵੇਂ ਧਿਰਾਂ ਵਿਚਾਲੇ ਬਹਿਸ਼ਬਾਜ਼ੀ ਵੀ ਹੋਈ। ਪੁਲਿਸ ਆਉਣ ਦੀ ਭਿਣਕ ਪੈਣ ਬਾਅਦ ਲਾੜਾ ਮੌਕੇ ਤੇ ਫਰਾਰ ਹੋ ਗਿਆ। ਪੁਲਿਸ ਨੇ ਵਿਆਹ ਵਾਲੀ ਲੜਕੀ ਦੀ ਮਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।

ਫਿਰੋਜਪੁਰ ਨਾਲ ਸਬੰਧਤ ਮਹਿਲਾ ਦਾ ਇਲਜਾਮ ਐ ਕਿ ਉਸ ਦੀ ਆਪਣੇ ਪਤੀ ਨਾਲ 7 ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ ਅਤੇ ਉਨ੍ਹਾਂ ਕੋਲ ਇਕ ਬੱਚਾ ਵੀ ਐ ਪਰ ਉਸ ਦਾ ਪਤੀ ਉਸ ਨੂੰ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾ ਰਿਹਾ ਐ। ਮਹਿਲਾ ਦਾ ਇਲਜਾਮ ਐ ਕਿ ਉਸ ਨੂੰ 10 ਦਿਨ ਪਹਿਲਾਂ ਹੀ ਪਤੀ ਵੱਲੋਂ ਦੂਜਾ ਵਿਆਹ ਕਰਵਾਉਣ ਦੀ ਭਿਣਕ ਲੱਗੀ ਸੀ। ਪੀੜਤਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਐ।

ਉਧਰ ਵਿਆਹ ਵਿਚ ਸ਼ਾਮਲ ਹੋਏ ਲੋਕਾਂ ਦਾ ਕਹਿਣਾ ਸੀ ਕਿ ਉਹ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਆਏ ਸਨ ਪਰ ਇਹ ਮਹਿਲਾ ਬਿਨਾਂ ਵਜ੍ਹਾ ਹੰਗਾਮਾ ਕਰ ਰਹੀ ਐ। ਮੌਕੇ ਤੇ ਪਹੁੰਚੀ ਪੁਲਿਸ ਨੇ ਲੜਕੀ ਦੀ ਮਾਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਮੌਕੇ ਤੇ ਪਹੁੰਚੀ ਪੁਲਿਸ ਦੇ ਦੱਸਣ ਮੁਤਾਬਕ ਪੁਲਿਸ 112 ਤੇ ਮਿਲੀ ਸ਼ਿਕਾਇਤ ਬਾਦ ਮੌਕੇ ਪਹੁੰਚੀ ਐ। ਪੁਲਿਸ ਨੂੰ ਵਿਆਹੁਤਾ ਮੁੰਡਾ ਜਾਂ ਕੁੜੀ ਬਰਾਮਦ ਨਹੀਂ ਹੋਈ।

LEAVE A REPLY

Please enter your comment!
Please enter your name here