ਬਟਾਲਾ ਦੇ ਪਿੰਡ ਦਿਵਾਨੀਵਾਲਾ ’ਚ ਭਿੱੜੀਆਂ ਦੋ ਧਿਰਾਂ; ਸਰਪੰਚ ਸਮੇਤ 6 ਲੋਕਾਂ ਦੇ ਲੱਗੀਆਂ ਸੱਟਾਂ; ਗਲੀ ’ਚ ਟਰਾਲੀ ਲੰਘਾਉਣ ਨੂੰ ਲੈ ਕੇ ਹੋਈ ਲੜਾਈ

0
11

 

ਬਟਾਲਾ ਦੇ ਪਿੰਡ ਦਿਵਾਨੀਵਾਲਾ ਵਿਖੇ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਗਲੀ ਵਿਚੋਂ ਟਰਾਲੀ ਲੰਘਾਉਣ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ। ਇਸ ਦੌਰਾਨ ਹੋਈ ਲੜਾਈ ਵਿਚ ਪਿੰਡ ਦੇ ਸਰਪੰਚ ਸਮੇਤ 6 ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਦੋਵੇਂ ਧਿਰਾਂ ਨੇ ਇਕ-ਦੂਜੇ ਤੇ ਧੱਕਾ ਕਰਨ ਦੇ ਇਲਜਾਮ ਲਾਏ ਨੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।

ਮਾਮਲਾ ਬਟਾਲਾ ਦੇ ਨਜ਼ਦੀਕੀ ਪਿੰਡ ਦਿਵਾਨੀਵਾਲਾ ਦਾ ਹੈ ਜਿੱਥੇ ਗਲੀ ਵਿਚੋਂ ਟਰਾਲੀ ਲੰਘਾਉਣ ਤੋਂ ਦੋ ਧਿਰਾਂ ਦਰਮਿਆਨ ਝਗੜਾ ਹੋ ਗਿਆ ਇਸ ਝਗੜੇ ਚ ਦੋਹਾਂ ਧਿਰਾਂ ਦੇ 6 ਲੋਕ ਜ਼ਖਮੀ ਹੋ ਗਏ ਜ਼ਖਮੀਆਂ ਵਿੱਚ ਪਿੰਡ ਦਾ ਮਜੂਦਾ ਸਰਪੰਚ ਵੀ ਸ਼ਾਮਿਲ ਹੈ। ਹਸਪਤਾਲ ਵਿਚ ਦਾਖਲ ਪਹਿਲੀ ਧਿਰ ਦੇ ਪਲਵਿੰਦਰ ਸਿੰਘ ਦੇ ਦੱਸਣ ਮੁਤਾਬਕ ਗਲੀ ਵਿਚੋਂ ਰੇਤ ਦੀ ਭਰੀ ਟਰਾਲੀ ਲੰਘਾਉਣ ਤੋਂ ਉਸ ਵਲੋਂ ਮਨ੍ਹਾ ਕੀਤਾ ਗਿਆ ਕਿਉਂਕਿ ਉਸਨੂੰ ਟਰਾਲੀ ਲੰਘਾਉਣ ਕਾਰਨ ਆਪਣੇ ਘਰ ਨੂੰ ਨੁਕਸਾਨ ਪਹੁੰਚਣ ਦਾ ਡਰ ਸੀ। ਉਸ ਨੇ ਕਿਹਾ ਕਿ ਜਦੋਂ ਉਸ ਨੇ ਦੂਜੀ ਧਿਰ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹਿਆ ਤਾਂ ਉਨ੍ਹਾਂ ਨੇ ਝਗੜਾ ਸ਼ੁਰੂ ਕਰ ਦਿੱਤਾ।

ਉੱਥੇ ਹੀ ਦੂਜੀ ਧਿਰ ਤੇ ਜ਼ਖਮੀ ਹੋਏ ਮਜੂਦਾ ਸਰਪੰਚ ਨੇ ਕਿਹਾ ਕਿ ਟਰਾਲੀ ਲੰਘਾਉਣ ਤੋਂ ਹੀ ਝਗੜਾ ਹੋਇਆ ਐ। ਦੋਵੇ ਧਿਰਾਂ ਇਕ ਦੂਜੇ ਉੱਤੇ ਝਗੜੇ ਦੌਰਾਨ ਹਮਲੇ ਦਾ ਆਰੋਪ ਲਗਾਉਂਦੀਆਂ ਨਜਰ ਆਈਆਂ। ਇਸੇ ਦੌਰਾਨ ਸਿਵਲ ਹਸਪਤਾਲ ਬਟਾਲਾ ਵੀ ਇਕ ਧਿਰ ਵੱਲੋਂ ਦੂਜੀ ਧਿਰ ਦੀ ਗੱਡੀ ਨਾਲ ਭੰਨਤੋੜ ਕੀਤੀ ਗਈ ਐ। ਹਸਪਤਾਲ ਦੇ ਡਾਕਟਰਾਂ ਨੇ ਵੀ ਹਸਪਤਾਲ ਵਿਚ ਕੁੱਝ ਲੋਕਾਂ ਵੱਲੋਂ ਹਥਿਆਰਾਂ ਨਾਲ ਹੰਗਾਮਾ ਕਰਨ ਤੇ ਇਕ ਗੱਡੀ ਦੀ ਭੰਨਤੋੜ ਹੋਣ ਦੀ ਗੱਲ ਕਹੀ ਐ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here