
ਤਰਨ ਤਾਰਨ ਪੁਲਿਸ ਨੇ ਫਿਰੌਤੀ ਲਈ ਇਕ ਘਰ ਤੇ ਪਟਰੋਲ ਪੰਪ ਸੁੱਟਣ ਵਾਲੇ ਮੁਲਜਮ ਦਾ ਐਨਕਾਊਟਰ ਕੀਤਾ ਐ। ਪੁਲਿਸ ਨੇ ਅਕਾਸ਼ਦੀਪ ਸਿੰਘ ਨਾਮ ਦੇ ਮੁਲਜਮ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕੀਤਾ ਐ। ਜਾਣਕਾਰੀ ਅਨੁਸਾਰ ਮੁਲਜਮ ਨੇ ਫਿਰੌਤੀ ਨਾ ਮਿਲਣ ਤੇ ਪਿੰਡ ਸ਼ੇਰੋਂ ਨੇੜੇ ਇਕ ਘਰ ਤੇ ਪਟਰੋਲ ਬੰਬ ਨਾਲ ਹਮਲਾ ਕੀਤਾ ਸੀ। ਪੁਲਿਸ ਨੇ ਮੁਲਜਮ ਦੀ ਪਛਾਣ ਕਰ ਕੇ ਉਸ ਨੂੰ ਨਾਕੇਬੰਦੀ ਦੌਰਾਨ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ਤੇ ਗੋਲੀ ਚਲਾ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਮੁਲਜਮ ਨੂੰ ਜ਼ਖਮੀ ਹਾਲਤ ਵਿਚ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਦੱਸਣਯੋਗ ਐ ਕਿ ਤਰਨਤਾਰਨ ਦੇ ਜੰਡਿਆਲਾ ਰੋਡ ’ਤੇ ਰਹਿੰਦੇ ਇਕ ਵਿਅਕਤੀ ਕੋਲੋਂ ਕਰਨ ਨਾਮਕ ਵਿਅਕਤੀ ਨੇ ਲਖਬੀਰ ਸਿੰਘ ਲੰਡਾ ਦਾ ਨਾਂ ਲੈ ਕੇ ਦਸ ਲੱਖ ਦੀ ਫਿਰੋਤੀ ਮੰਗੀ ਸੀ। ਮੰਗ ਪੂਰੀ ਨਾ ਹੋਣ ਤੇ ਮੁਲਜਮ ਨੇ ਉਕਤ ਵਿਅਕਤੀ ਦੇ ਘਰ ਉੱਪਰ ਤਿੰਨ ਨਵੰਬਰ ਦੀ ਸਵੇਰ ਅਤੇ ਸ਼ਾਮ ਨੂੰ ਦੋ ਵਾਰ ਪੈਟਰੋਲ ਬੰਬ ਸੁੱਟੇ ਸਨ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਜਾਂਚਣ ਅਤੇ ਮਨੁੱਖੀ ਸੋਰਸਾਂ ਰਾਂਹੀ ਬੰਬ ਸੁੱਟਣ ਵਾਲੇ ਦੋ ਜਣਿਆਂ ਦੀ ਪਛਾਣ ਕਰ ਕੇ ਮੁਲਜਮਾਂ ਦੀ ਭਾਲ ਕੀਤੀ ਜਾ ਰਹੀ ਸੀ।
ਇਸੇ ਤਹਿਤ ਪੁਲਿਸ ਨੇ ਇਕ ਮੁਲਜਮ ਅਕਾਸ਼ਦੀਪ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਮੁਰਾਦਪੁਰ ਨੂੰ ਨਾਕੇਬੰਦੀ ਦੌਰਾਨ ਰੁਕਣ ਦਾ ਇਛਾਰਾ ਕੀਤਾ ਤਾਂ ਉਸ ਨੇ ਬਾਈਕ ਭਜਾ ਲਈ ਅਤੇ ਸ਼ੇਰੋਂ ਪਿੰਡ ਕੋਲ ਪੁਲਿਸ ਨੇ ਜਦੋਂ ਉਸ ਘੇਰ ਲਿਆ ਤਾਂ ਉਸਨੇ ਅੱਗੋਂ ਪੁਲਿਸ ਉੱਪਰ ਗੋਲੀ ਚਲਾ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਅਕਾਸ਼ਦੀਪ ਸਿੰਘ ਨੂੰ ਜਖਮੀ ਹਾਲਤ ਵਿਚ ਗ੍ਰਿਫਤਾਰ ਕਰ ਕੇ ਹਸਪਤਾਲ ਵਿਚ ਦਾਖਲ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

