ਤਰਨ ਤਾਰਨ ਦੇ ਹੜ੍ਹ ਪੀੜਤਾਂ ਲਈ ਅੱਗੇ ਆਏ ਰਾਗੀ ਸਿੰਘ; 5 ਪਿੰਡਾਂ ਦੇ ਪੀੜਤਾਂ ਨੂੰ ਦਿੱਤੀ 18 ਲੱਖ 16 ਹਜ਼ਾਰ ਦੀ ਮਦਦ

0
15

ਸ਼੍ਰੀ ਦਰਬਾਰ ਸਾਹਿਬ ਜੀ ਦੇ ਸ਼੍ਰੋਮਣੀ ਰਾਗੀ ਸਭਾ ਵੱਲੋਂ ਹੜ੍ਹ ਪੀੜਤਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਗਈ ਐ। ਸਭਾ ਵੱਲੋਂ ਤਰਨ ਤਾਰਨ ਅਧੀਨ ਆਉਂਦੇ 5 ਪਿੰਡਾਂ ਦੇ ਹੜ੍ਹ ਪੀੜਤਾਂ ਨੂੰ 18 ਲੱਖ 16 ਹਜ਼ਾਰ ਦੀ ਮਦਦ ਮੁਹੱਈਆ ਕਰਵਾਈ ਗਈ ਐ। ਸਭਾ ਵੱਲੋਂ ਪੀੜਤਾਂ ਦੀ ਜ਼ਮੀਨ ਅਬਾਦ ਕਰਨ ਦੇ ਨਾਲ ਨਾਲ ਖਾਦ-ਬੀਜ ਅਤੇ ਸਪਰੇਆ ਆਦਿ ਦੀ ਮਦਦ ਕੀਤੀ ਜਾ ਰਹੀ ਐ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਇਸ ਮਦਦ ਲਈ ਸ਼੍ਰੋਮਣੀ ਰਾਗੀ ਸਭਾ ਦਾ ਧੰਨਵਾਦ ਕੀਤਾ ਐ।

ਦੱਸਣਯੋਗ ਐ ਕਿ ਤਰਨ ਤਾਰਨ ਦੇ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਗਦਾਈ ਕੇ ਭਾਣੇ ਕੇ ਅਤੇ ਘੁੱਲੇ ਵਾਲਾ ਬੰਨ ਅਤੇ ਸਭਰਾ ਨਜਦੀਕ ਆਏ ਹੜ੍ਹਾਂ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਸੀ ਜਿਸ ਤੋਂ ਬਾਅਦ ਵੱਡੇ ਪੱਧਰ ਤੇ ਸਮਾਜ ਸੇਵੀ ਇਹਨਾਂ ਪਿੰਡਾਂ ਵਿੱਚ ਆ ਕੇ ਇਹਨਾਂ ਪਿੰਡਾਂ ਦੇ ਲੋਕਾਂ ਦੀ ਜਿੱਥੇ ਜਮੀਨ ਪੱਧਰ ਕਰ ਰਹੇ ਹਨ ਉੱਥੇ ਹੀ ਇਹਨਾਂ ਲੋਕਾਂ ਨੂੰ ਫਿਰ ਤੋਂ ਆਬਾਦ ਕਰਨ ਵਿੱਚ ਰਾਤ ਦਿਨ ਇਕ ਕਰ ਰਹੇ ਹਨ। ਇਸੇ ਤਹਿਤ ਹੀ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨੀ ਜੱਥੇ ਦੇ ਸ਼੍ਰੋਮਣੀ ਰਾਗੀ ਸਭਾ ਵੱਲੋਂ ਵੀ ਇਹਨਾਂ ਲੋਕਾਂ ਦੀ 18 ਲੱਖ 6 ਹਜਾਰ ਰੁਪਏ ਦੀ ਮਦਦ ਕੀਤੀ ਗਈ।

ਸ਼੍ਰੋਮਣੀ ਰਾਗੀ ਸਭਾ ਵੱਲੋਂ ਲੋਕਾਂ ਨੂੰ ਜਮੀਨਾਂ ਆਬਾਦ ਕਰਨ ਦੇ ਨਾਲ ਨਾਲ ਖਾਦ ਅਤੇ ਬੀਜ ਅਤੇ ਸਪਰੇਹਾਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਰਾਗੀ ਸਭਾ ਦੇ ਪ੍ਰਧਾਨ ਓਮਕਾਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਲਗਾਤਾਰ ਆਏ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਜੋ ਕਿ ਸਾਰੇ ਕੀਰਤਨੀਏ ਵੱਲੋਂ ਅਤੇ ਰਾਗੀ ਸਾਹਿਬਾ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਇਹਨਾਂ ਪਿੰਡਾਂ ਦੇ ਲੋਕਾਂ ਨੇ ਸ਼੍ਰੋਮਣੀ ਰਾਗੀ ਸਭਾ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਐ।

LEAVE A REPLY

Please enter your comment!
Please enter your name here