ਪੰਜਾਬ ਫਰੀਦਕੋਟ ਦੇ ਪਿੰਡ ਬਰਗਾੜੀ ’ਚ ਇਨਸਾਫ਼ ਲਈ ਧਰਨਾ; ਬੇਅਦਬੀ ਦਾ ਇਨਸਾਫ਼ ਲੈਣ ਲਈ ਕੀਤਾ ਪ੍ਰਦਰਸ਼ਨ; ਸੁਖਬੀਰ ਬਾਦਲ ਨੂੰ ਗ੍ਰਿਫਤਾਰ ਕਰਨ ਦੀ ਮੰਗ By admin - December 3, 2025 0 12 Facebook Twitter Pinterest WhatsApp ਅਕਾਲੀ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠਾਂ ਅੱਜ ਸਿੱਖ ਆਗੂਆਂ ਨੇ ਪਿੰਡ ਬਰਗਾੜੀ ਵਿਖੇ ਧਰਨਾ ਦੇ ਬੇਅਦਬੀ ਦਾ ਇਨਸਾਫ ਮੰਗਿਆ। ਇੱਥੇ ਧਰਨਾ ਲਾ ਕੇ ਬੈਠੇ ਆਗੂਆਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਬੇਅਦਬੀ ਮਾਮਲੇ ’ਤੇ ਕੇਵਲ ਰਾਜਨੀਤੀ ਹੀ ਕੀਤੀ ਐ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਉਸ ਸਮੇਂ ਦੀ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਸੀ, ਇਸਲਈ ਸੁਖਬੀਰ ਬਾਦਲ ਖਿਲਾਫ ਕਾਰਵਾਈ ਹੋਣੀ ਚਾਹੀਦੀ ਐ। ਆਗੂਆਂ ਨੇ ਕਿਹਾ ਕਿ ਜਦੋਂ ਤਕ ਬੇਅਦਬੀ ਦਾ ਇਨਸਾਫ ਮਿਲ ਨਹੀਂ ਜਾਂਦਾ, ਪੰਥਕ ਜਥੇਬੰਦੀਆਂ ਦਾ ਸੰਘਰਸ਼ ਜਾਰੀ ਰਹੇਗਾ। ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਕਾਹਨਸਿੰਘ ਵਾਲਾ ਨੇ ਕਿਹਾ ਕਿ ਜਿਹੜੇ ਕਹਿੰਦੇ ਸੀ ਕਿ ਇਹ ਵਿਹਲੜ ਬੰਦੇ ਜਿਨ੍ਹਾਂ ਨੂੰ ਘਰ ਦੇ ਪੁੱਛਦੇ ਨਹੀਂ ਤੇ ਪੰਜਾਬ ਲੋਕਾਂ ਨੂੰ ਗੁੰਮਰਾਹ ਕਰਕੇ ਸਾਡੇ ਬਾਦਲ ਪਰਿਵਾਰ ਤੇ ਬਾਦਲ ਦਲ ਤੇ ਇਲਜਾਮਬਾਜ਼ੀ ਕਰ ਰਹੇ ਹਨ। ਪਰ ਅਸੀਂ ਉਸ ਸਮੇਂ ਵੀ ਪੂਰੀ ਸਿੱਖ ਕੌਮ ਨੂੰ ਨਿਮਾਣੇ ਸਿੱਖਾਂ ਵਜੋਂ ਦੱਸ ਰਹੇ ਸੀ ਕਿ ਬਾਦਲ ਪਰਿਵਾਰ ਤੇ ਬਾਦਲ ਦਲ ਪੂਰਾ ਕੋਰਾ ਝੂੱਠ ਬੋਲ ਰਿਹਾ ਹੈ । ਕੁਰਸੀ ਨੂੰ ਬਚਾਉਣ ਲਈ ਦੋਸ਼ੀਆਂ ਨਾਲ ਘਿਓ-ਖਿਚੜੀ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਦੀਆਂ ਧੱਜੀਆਂ ਉਡਾ ਰਿਹਾ ਹੈ ਹੁਣ ਤਾਂ ਬਿੱਲੀ ਥੈਲਿਓ ਬਾਹਰ ਆ ਚੁੱਕੀ ਹੈ। ਕਾਹਨ ਸਿੰਘ ਵਾਲਾ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਤੀਜੀ ਵਾਰ ਲਾਈ ਐਨ.ਐਸ.ਏ. ਵਿਰੁੱਧ ਰੋਸ ਮੁਜਾਹਰਾ ਡੀ.ਸੀ. ਅੰਮ੍ਰਿਤਸਰ ਅੱਗੇ ਵੱਧ ਤੋਂ ਵੱਧ ਸੰਗਤਾਂ ਪਹੁੰਚਣ ਤਾਂ ਜੋ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਜਾ ਸਕੇ।