ਸਮਰਾਲਾ ਦੇ ਭੱਠਾ ਮਾਲਕ ਵਧੇ ਰੇਟਾਂ ਤੋਂ ਪ੍ਰੇਸ਼ਾਨ; ਸਰਕਾਰ ਤੋਂ ਟੈਕਸਾਂ ’ਚ ਛੋਟ ਦੀ ਕੀਤੀ ਮੰਗ; ਕਿਹਾ, ਸਾਡਾ ਤਾਂ ਖੁਦ ਦਾ ਭੱਠਾ ਬੈਠਿਆ ਪਿਐ

0
15

ਇੱਟਾਂ ਦੇ ਲਗਾਤਾਰ ਵੱਧ ਰਹੇ ਭਾਅ ਨੇ ਜਿੱਥੇ ਮਕਾਨ ਬਣਾਉਣ ਦੇ ਚਾਹਵਾਨਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਐ, ਉੱਥੇ ਹੀ ਭੱਠਾ ਸਨਅਤ ਵੀ ਡਾਢੀ ਪ੍ਰੇਸ਼ਾਨ ਐ। ਸਮਰਾਲਾ ਇਲਾਕੇ ਦੇ ਭੱਠਾ ਕਾਰੋਬਾਰੀਆਂ ਨੇ ਮੀਡੀਆ ਸਾਹਮਣੇ ਆਪਣੀਆਂ ਪ੍ਰੇਸ਼ਾਨੀਆਂ ਬਿਊਰਾ ਸਾਂਝਾ ਕੀਤਾ ਐ। ਭੱਠਾ ਮਾਲਕਾਂ ਦੇ ਦੱਸਣ ਮੁਤਾਬਕ ਬੇਮੌਸਮੀ ਬਾਰਿਸ਼, ਜ਼ਮੀਨਾਂ ਦੇ ਵਧੇ ਠੇਕੇ ਤੇ ਮਹਿੰਗੀ ਲੇਬਰ ਨੇ ਉਨ੍ਹਾਂ ਦੀ ਲਾਗਤ ਹੱਦੋਂ ਵੱਧ ਵਧਾ ਦਿੱਤੀ ਐ। ਉਪਰੋਂ ਸਰਕਾਰ ਨੇ ਰਿਐਲਟੀ 60 ਹਜ਼ਾਰ ਤੋਂ ਵਧਾ ਕੇ 2 ਲੱਖ 18 ਹਜ਼ਾਰ ਕਰ ਦਿੱਤੀ ਐ  ਜਿਸ ਦੇ ਚਲਦਿਆਂ ਉਨ੍ਹਾਂ ਨੂੰ ਇੱਟਾਂ ਮਹਿੰਗੀਆਂ ਕਰਨੀਆਂ ਪਈਆਂ ਨੇ। ਭੱਠਾਂ ਮਾਲਕਾਂ ਨੇ ਸਰਕਾਰ ਤੋਂ ਟੈਕਸ ਛੋਟ ਦੇਣ ਦੀ ਮੰਗ ਕੀਤੀ ਐ।

ਸਮਰਾਲਾ ਵਿਖੇ ਬ੍ਰਿਕ ਕਿਲਨ ਐਸੋਸੀਏਸ਼ਨ ਲੁਧਿਆਣਾ ਦੇ ਆਹੁਦੇਦਾਰਾਂ ਦੀ ਹੋਈ ਮੀਟਿੰਗ ਦੌਰਾਨ ਭੱਠਾ ਮਾਲਕਾਂ ਨੇ ਮਹਿੰਗਾਈ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਡਾ ਤਾਂ ਆਪਣਾ ਹੀ ਭੱਠਾ ਬੈਠਿਆ ਪਿਆ। ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਅਤੇ ਵਾਈਸ ਪ੍ਰਧਾਨ  ਲਾਡੀ ਕਟਾਣੀ ਨੇ ਕਿਹਾ ਕਿ ਅੱਜ ਪੰਜਾਬ ਵਿਚ ਭੱਠਿਆ ਦੀ ਗਿਣਤੀ 3 ਹਜ਼ਾਰ ਤੋਂ ਘਟ ਕੇ 13 ਸੌ ਰਹਿ ਗਿਆ। ਇਸ ਗੱਲ ਤੋਂ ਪਤਾ ਲਗਦਾ ਹੈ ਕਿ ਭੱਠਿਆਂ ਦਾ ਕਾਰੋਬਾਰ ਮੰਦਹਾਲੀ ਵੱਲ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਲਾ ਲੁਧਿਆਣਾ ਵਿਚ 365 ਭੱਠਿਆ ਵਿਚੋਂ 200 ਲਾਇਸੈਂਸ ਰਹਿ ਗਿਆ ਅਤੇ ਸਿਰਫ ਸਵਾ ਸੌ ਦੇ ਕਰੀਬ ਭੱਠਾ ਚਲ ਰਿਹਾ ਹੈ।

ਉਨ੍ਹਾਂ ਕਿਹਾ ਭਾਵੇਂ ਭੱਠਿਆ ਉਪਰ ਅੱਠ ਹਜ਼ਾਰ ਰੁਪਏ ਪ੍ਰਤੀ ਹਜ਼ਾਰ ਇੱਟ ਵੇਚਣ ਦੇ ਦੋਸ਼ ਲੱਗ ਰਹੇ ਹਨ,ਪ੍ਰੰਤੂ ਸੱਚਾਈ ਇਹ ਹੈ ਕਿ ਇਸ ਵਿਚੋਂ ਜੀ ਐਸ ਟੀ, ਬੇਮੌਸਮੀ ਬਾਰਿਸ਼ , ਲੋਡਿੰਗ, ਅਨਲੋਡਿੰਗ  ਦੇ ਖਰਚੇ ਵੀ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਭੱਠਾ ਮਾਲਕਾਂ ਦੀ ਆਰਥਿਕ ਸਥਿਤੀ ਇੰਨੀ ਡਾਵਾਂਡੋਲ ਹੋ ਚੁੱਕੀ ਹੈ ਕਿ ਸਾਡਾ ਮਨ ਭੱਠੇ ਦਾ ਕੰਮ ਛੱਡਣ ਨੂੰ ਕਰਦਾ ਹੈ। ਉਨ੍ਹਾਂ ਕਿਹਾ ਕਿ ਬੇਹਿਸਾਬੇ ਟੈਕਸ ਅਤੇ ਇੱਟਾਂ ਦੀ ਵਰਤੀ ਜਾਂਦੀ ਸਮੱਗਰੀ ਅਤੇ ਲੇਬਰ ਵਿਚ ਆਈ ਮਹਿੰਗਾਈ ਨੇ ਸਾਨੂੰ ਹਾਲੋਬੇਹਾਲ ਕਰਕੇ ਰੱਖ ਦਿੱਤਾ ਹੈ।

ਐਸੋਸੀਏਸ਼ਨ ਦੇ ਆਗੂ ਕੁਲਵੰਤ ਪੁਰੀ ਨੇ ਕਿਹਾ ਕਿ ਜੋ ਮਿੱਟੀ ਦਾ ਟਿੱਪਰ 5 ਹਜ਼ਾਰ ਦਾ ਮਿਲਦਾ ਸੀ ਉਹ ਹੁਣ 8 ਹਜ਼ਾਰ ਦਾ ਮਿਲਦਾ ਹੈ। ਰਿਐਲਟੀ 60 ਹਜਾਰ ਤੋਂ ਵੱਧ ਕੇ 2 ਲੱਖ 18 ਹਜਾਰ ਕਰ ਦਿੱਤੀ ਅਤੇ ਲੇਬਰ ਦੇ ਰੇਟ ਵੀ ਵਧ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਭੱਠਾ ਮਾਲਕਾਂ ਨੂੰ ਬਚਾਉਣ ਲਈ ਵਾਧੂ ਦੇ ਲੱਗੇ ਹੋਏ ਟੈਕਸ ਅਤੇ ਖਰਚਿਆਂ ਨੂੰ ਘੱਟ ਕਰੇ ਤਾਂ ਜੋ ਭੱਠਾ ਮਾਲਕ ਆਪਣਾ ਕਾਰੋਬਾਰ ਜਾਰੀ ਰੱਖ ਸਕਣ।

LEAVE A REPLY

Please enter your comment!
Please enter your name here