ਲੋਕ ਸਭਾ ’ਚ ਕਿਸਾਨਾਂ ਦੇ ਹੱਕ ’ਚ ਬੋਲੀ ਹਰਸਿਮਰਤ ਬਾਦਲ; ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਚੁੱਕਿਆ ਮੁੱਦਾ

0
18

ਬਠਿੰਡਾ ਤੋਂ ਅਕਾਲੀ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿਚ ਕਿਸਾਨਾਂ ਦੀ ਮੰਦੀ ਹਾਲਤ ਦਾ ਮੁੱਦਾ ਚੁੱਕਿਆ ਐ। ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹੜ੍ਹਾਂ ਨੇ ਹਜ਼ਾਰਾਂ ਕਿਸਾਨਾਂ ਨੂੰ ਘਰੋਂ ਬੇਘਰ ਕਰ ਦਿੱਤਾ ਐ ਜਦਕਿ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਰਾਹਤ ਦੇਣ ਦੀ ਥਾਂ ਇਕ ਦੂਜੇ ਨੂੰ ਭੰਡਣ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ 1600 ਕਰੋੜ ਦੇਣ ਦੇ ਗੱਲ ਕਹੀ ਰਹੀ ਜਦਕਿ ਪੰਜਾਬ ਸਰਕਾਰ ਇਸ ਤੋਂ ਇਨਕਾਰ ਕਰ ਰਹੀ ਐ। ਉਨ੍ਹਾਂ ਸਦਨ ਅੱਗੇ ਪੀੜਤ ਕਿਸਾਨਾਂ ਨੂੰ ਤੁਰੰਤ ਰਾਹਤ ਪਹੁੰਚਾਉਣ ਜਾਣ ਦੀ ਮੰਗ ਰੱਖੀ।

ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ’ਚ ਅਗਸਤ ਅਤੇ ਸਤੰਬਰ ਦੇ ਮਹੀਨੇ ’ਚ ਜਿਸ ਤਰ੍ਹਾਂ ਤਬਾਹੀ ਆਈ ਜਿਸ ਕਾਰਨ ਕਈ ਪਿੰਡ ਬਿਲਕੁੱਲ ਹੀ ਤਬਾਹ ਹੋ ਗਏ ਬਿਆਸ,ਰਾਵੀ ਤੇ ਸਤਲੁਜ ਦਾ ਪਾਣੀ ਅਜਿਹਾ ਤਬਾਹੀ ਲੈ ਕੇ ਆਇਆ ਕੀ ਕਈ 5 ਲੱਖ ਏਕੜ ਜਮੀਨ ਬਿਲਕੁੱਲ ਹੀ ਤਬਾਹ ਹੋ ਗਏ। ਇਸ ਤੋਂ ਇਲਾਵਾ ਉਨ੍ਹਾਂ ਨੇ ਦੋਵੇਂ ਸਰਕਾਰਾਂ ਪੰਜਾਬ ਅਤੇ ਕੇਂਦਰ ਨੂੰ ਘੇਰਦੇ ਹੋਏ ਕਿਹਾ ਕਿ ਫੰਡਾਂ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਆਪਸ ’ਚ ਉਲਝਦੀਆਂ ਰਹੀਆਂ ਪਰ ਕਿਸਾਨਾਂ ਦੀ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ।

LEAVE A REPLY

Please enter your comment!
Please enter your name here