
ਫਿਰੋਜ਼ਪੁਰ ਦੇ ਫਾਜਿਲਕਾ ਰੋਡ ਤੇ ਮਾਹੌਲ ਉਸ ਵੇਲੇ ਦਹਿਸ਼ਤ ਵਾਲਾ ਬਣ ਗਿਆ ਜਦੋਂ ਇੱਥੋਂ ਲੰਘ ਰਹੀ ਇਕ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ ਦੀ ਬੱਸ ’ਤੇ ਅਣਪਛਾਤਿਆਂ ਨੇ ਗੋਲੀਆਂ ਚਲਾ ਦਿੱਤੀਆਂ। ਗਨੀਮਤ ਇਹ ਰਹੀ ਕਿ ਹਮਲੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਐ ਜਦਕਿ ਬੱਸ ਤੇ ਕਈ ਗੋਲੀਆਂ ਲੱਗੀਆਂ ਨੇ। ਖਬਰਾਂ ਮੁਤਾਬਕ ਬੱਸ ਫਿਰੋਜਪੁਰ ਤੋਂ ਗੰਗਨਗਰ ਜਾ ਰਹੀ ਸੀ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

