ਨਾਭਾ ਬੀਡੀਪੀਓ ਤੇ ਅਕਾਲੀ ਆਗੂਆਂ ਵਿਚਾਲੇ ਬਹਿਸ਼; ਐਨਓਸੀ ਜਾਰੀ ਕਰਨ ’ਚ ਦੇਰੀ ਦੇ ਲਾਏ ਇਲਜ਼ਾਮ; ਬੀਡੀਪੀਓ ਨੇ ਮੌਕੇ ’ਤੇ ਬੁਲਾਈ ਪੁਲਿਸ

0
16

ਨਾਭਾ ਦੇ ਬੀਡੀਪੀਓ ਦਫਤਰ ਵਿਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਅਕਾਲੀ ਆਗੂਆਂ ਨੇ ਬੀਡੀਪੀਓ ’ਤੇ ਐਨਓਸੀ ਜਾਰੀ ਕਰਨ ਵਿਚ ਦੇਰੀ ਦੇ ਇਲਜ਼ਾਮ ਲਾਏ। ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦਾ ਇਲਜਾਮ ਸੀ ਕਿ ਪ੍ਰਸ਼ਾਸਨ ਵੱਲੋਂ ਐਨਓਸੀ ਦੇਣ ਵਿਚ ਜਾਣਬੁਝ ਕੇ ਦੇਰੀ ਕੀਤੀ ਜਾ ਰਹੀ ਐ। ਇਸੇ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ਼ ਵੀ ਹੋਈ। ਇਸ ਤੋਂ ਬਾਅਦ ਬੀਡੀਪੀਓ ਨੇ ਮੌਕੇ ਤੇ ਪੁਲਿਸ ਬੁਲਾ ਲਈ, ਜਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ।

ਮੱਖਣ ਸਿੰਘ ਲਾਲਕਾ ਨੇ ਵਿਰੋਧ ਜਤਾਇਆ ਕਿ ਪੰਚਾਇਤ ਵਿਭਾਗ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਖ਼ਿਲਾਫ਼ ਹੋਰਾਂ ਨੂੰ ਚੋਣਾਂ ਲੜਨ ਤੋਂ ਰੋਕਣਾ ਚਾਹੁੰਦਾ ਹੈ। ਅਕਾਲੀ ਆਗੂਆਂ ਨੇ ਰੋਸ ਜਤਾਇਆ ਕਿ ਨਾਮਜ਼ਦਗੀਆਂ ਲਈ ਸਿਰਫ ਦੋ ਦਿਨ ਬਾਕੀ ਹਨ ਅਤੇ ਉਨ੍ਹਾਂ ਦੇ ਉਮੀਦਵਾਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਇਸ ਮੌਕੇ ਮੱਖਣ ਸਿੰਘ ਲਾਲਕਾ ਅਤੇ ਬੀਡੀਪੀਓ ਬਲਜੀਤ ਕੌਰ ਵਿਚਾਲੇ ਖ਼ਾਸੀ ਤੂੰ ਤੂੰ ਮੈਂ ਮੈਂ ਵੀ ਹੋਈ।

ਬੀ ਡੀ ਪੀ ਓ ਬਲਜੀਤ ਕੌਰ ਨੇ ਦੱਸਿਆ ਕਿ ਉਮੀਦਵਾਰਾਂ ਵੱਲੋਂ ਨਾਜਾਇਜ਼ ਕਬਜ਼ੇ, ਕਿਸੇ ਅਦਾਰੇ ਵੱਲੋਂ ਡਿਫਾਲਟਰ ਐਲਾਨੇ ਹੋਣ, ਜਾਂ ਹੋਰ ਪੜਤਾਲ ਮਗਰੋਂ ਹੀ ਐੱਨ ਓ ਸੀ ਦਿੱਤੀ ਜਾਵੇਗੀ। ਅਕਾਲੀ ਆਗੂ ਦੇਰ ਸ਼ਾਮ ਕੁਝ ਉਮੀਦਵਾਰਾਂ ਦੀ ਐੱਨ ਓ ਸੀ ਲੈ ਕੇ ਹੀ ਵਾਪਸ ਮੁੜੇ। ਆਗੂ ਗੁਰਸੇਵਕ ਸਿੰਘ ਗੋਲੂ ਨੇ ਕਿਹਾ ਕਿ ਬਾਕੀਆਂ ਲਈ ਉਹ ਸਵੇਰੇ ਫੇਰ ਆਕੇ ਬੈਠਣਗੇ। ਮੱਖਣ ਸਿੰਘ ਲਾਲਕਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੱਲ੍ਹ ਨੂੰ ਉਮੀਦਵਾਰਾਂ ਨੂੰ ਨਾਜਾਇਜ਼ ਤੰਗ ਕੀਤਾ ਗਿਆ ਜਾਂ ਨਾਮਜ਼ਦਗੀਆਂ ਭਰਨ ’ਚ ਕੋਈ ਰੁਕਾਵਟ ਪੈਦਾ ਕੀਤੀ ਗਈ ਤਾਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

LEAVE A REPLY

Please enter your comment!
Please enter your name here