ਬਠਿੰਡਾ ਦੀ ਬਰਖਾਸਤ ਕਾਂਸਟੇਬਲ ਮੁੜ ਚਰਚਾ ’ਚ; ਬਿਨਾਂ ਤਲਾਕ ਤੋਂ ਵਿਆਹ ਕਰਵਾਉਣ ਦੇ ਲੱਗੇ ਇਲਜ਼ਾਮ; ਪਹਿਲੀ ਪਤਨੀ ਨੇ ਮੰਗੀ ਕਾਰਵਾਈ

0
11

ਬਰਖਾਸਤ ਕਾਂਸਟੇਬਲ ਅਮਨਦੀਪ ਸਿੰਘ ਮੁੜ ਸੁਰਖੀਆਂ ਵਿਚ ਐ। ਇਸ ਵਾਰ ਉਸ ਤੇ ਬਲਵਿੰਦਰ ਸਿੰਘ ਨਾਮ ਦੇ ਸਖਸ ਨਾਲ ਬਿਨਾਂ ਤਲਾਕ ਵਿਆਹ ਕਰਨ ਦੇ ਇਲਜਾਮ ਲੱਗੇ ਨੇ। ਬਲਵਿੰਦਰ ਸਿੰਘ ਦੀ ਪਤਨੀ ਗੁਰਮੀਤ ਕੌਰ ਨੇ ਐਸਐਸਪੀ ਦਫਤਰ ਪਹੁੰਚ ਕੇ ਇਨਸਾਫ ਮੰਗਿਆ ਐ। ਗੁਰਮੀਤ ਕੌਰ ਦਾ ਇਲਜਾਮ ਐ ਕਿ ਉਸ ਦੇ ਪਤੀ ਬਲਵਿੰਦਰ ਸਿੰਘ ਦਾ ਉਸ ਨਾਲ ਤਲਾਕ ਨਹੀਂ ਹੋਇਆ, ਇਸ ਦੇ ਬਾਵਜੂਦ ਉਸ ਨੇ ਅਮਨਦੀਪ ਕੌਰ ਨਾਲ ਦੂਜਾ ਵਿਆਹ ਕਰਵਾਇਆ ਐ। ਪੀੜਤਾ ਨੇ ਐਸਐਸਪੀ ਤੋਂ ਕਾਰਵਾਈ ਦੀ ਮੰਗ ਕੀਤੀ ਐ।

ਐਸਐਸਪੀ ਦਫਤਰ ਪਹੁੰਚੀ ਗੁਰਮੀਤ ਕੌਰ ਨੇ ਕਿਹਾ ਹੈ ਕਿ “ਉਸ ਦੇ ਪਤੀ ਬਲਵਿੰਦਰ ਸਿੰਘ, ਜਿਸ ਨਾਲ ਉਸ ਦਾ ਕੋਰਟ ਵਿੱਚ ਕੇਸ ਚੱਲ ਰਿਹਾ ਹੈ। ਉਸ ਨਾਲ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੇ 1 ਦਸੰਬਰ ਨੂੰ ਬਠਿੰਡਾ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਵਿਆਹ ਕਰਵਾ ਲਿਆ ਹੈ, ਜਦੋਂ ਕਿ ਵਿਆਹ ਕਰਵਾਉਣ ਦੌਰਾਨ ਦਿੱਤੇ ਗਏ ਕਾਗਜ਼ਾਤ ਵਿੱਚ ਵੀ ਹੇਰ ਫੇਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜੋ ਪਿਛਲੇ ਲੰਮੇ ਸਮੇਂ ਤੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੀ। ਉਸ ਨੂੰ ਪਿਛਲੇ ਦਿਨੀਂ ਜ਼ਮਾਨਤ ਮਿਲੀ ਸੀ, ਜਿਸ ਵੱਲੋਂ ਇਕ ਦਸੰਬਰ ਨੂੰ ਬਠਿੰਡਾ ਦੇ ਧੋਬੀਆਣਾ ਬਸਤੀ ਵਿੱਚ ਸਥਿਤ ਗੁਰਦੁਆਰਾ ਲਾਲ ਸਿੰਘ ਵਿੱਚ ਜਾ ਕੇ ਬਲਵਿੰਦਰ ਸਿੰਘ ਨਾਲ ਵਿਆਹ ਕਰਵਾ ਲਿਆ।”

ਇਸ ਵਿਆਹ ਸੰਬੰਧੀ ਜਦੋਂ ਬਲਵਿੰਦਰ ਸਿੰਘ ਦੀ ਪਤਨੀ ਦਾ ਦਾਅਵਾ ਕਰਨ ਵਾਲੀ ਗੁਰਮੀਤ ਕੌਰ ਨੂੰ ਪਤਾ ਲੱਗਿਆ ਤਾਂ ਉਸ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਦਿੱਤੇ ਗਏ ਹਲਫੀਆ ਬਿਆਨਾਂ ਦੀਆਂ ਕਾਪੀਆਂ ਪੇਸ਼ ਕਰਦੇ ਹੋਏ ਕਿਹਾ ਕਿ “ਬਲਵਿੰਦਰ ਸਿੰਘ ਵੱਲੋਂ ਜੋ ਹਲਫੀਆ ਬਿਆਨ ਦਿੱਤਾ ਗਿਆ ਹੈ, ਉਹ ਸਰਾਸਰ ਗਲਤ ਹੈ। ਗਲਤ ਦਸਤਾਵੇਜ਼ਾਂ ਦੇ ਅਧਾਰ ‘ਤੇ ਅਮਨਦੀਪ ਕੌਰ ਅਤੇ ਬਲਵਿੰਦਰ ਸਿੰਘ ਵੱਲੋਂ ਵਿਆਹ ਕਰਵਾਇਆ ਗਿਆ ਹੈ। ਜਦੋਂ ਕਿ ਉਸ ਦਾ ਬਲਵਿੰਦਰ ਸਿੰਘ ਨਾਲ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਉਸ ਵੱਲੋਂ ਬਲਵਿੰਦਰ ਸਿੰਘ ‘ਤੇ ਖਰਚੇ ਦਾ ਕੇਸ ਕੀਤਾ ਹੋਇਆ ਹੈ। ਗੁਰਮੀਤ ਕੌਰ ਨੇ ਕਿਹਾ ਕਿ “ਗਲਤ ਦਸਤਾਵੇਜ਼ਾਂ ਦੇ ਅਧਾਰ ‘ਤੇ ਵਿਆਹ ਕਰਾਉਣ ਦੇ ਚੱਲਦੇ ਬਲਵਿੰਦਰ ਸਿੰਘ ਅਤੇ ਅਮਨਦੀਪ ਕੌਰ ਖਿਲਾਫ ਸ਼ਿਕਾਇਤ ਦਿੱਤੀ ਹੈ ਅਤੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here