
ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ਤੇ ਪੈਂਦੇ ਇਕ ਪੈਲੇਸ ਵਿਚ ਵਿਆਹ ਸਮਾਗਮ ਦੌਰਾਨ ਚੋਰੀ ਹੋਣ ਦੀ ਖਬਰ ਐ। ਇਥੇ ਇਕ ਛੋਟਾ ਬੱਚਾ ਵਿਆਹ ਵਾਲੀ ਕੁੜੀ ਦੀ ਮਾਂ ਦਾ ਬੈਗ ਲੈ ਕੇ ਫਰਾਰ ਹੋ ਗਿਆ। ਬੈਗ ਵਿਚ ਕਰੀਬ ਤਿੰਨ ਲੱਖ ਰੁਪਏ ਕੀਮਤ ਦੇ ਗਹਿਣੇ ਤੇ ਨਕਦੀ ਮੌਜੂਦ ਸੀ। ਘਟਨਾ ਸੀਸੀਟੀਵੀ ਚ ਕੈਦ ਹੋ ਗਈ ਐ। ਪਰਿਵਾਰ ਦੀ ਸ਼ਿਕਾਇਤ ਤੇ ਪੁਲਿਸ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਐ।
ਦੱਸ ਦਈਏ ਕਿ ਵਿਆਵਾਂ ਦੇ ਵਿੱਚ ਚੋਰੀ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਆਏ ਦਿਨ ਹੀ ਕਿਸੇ ਨਾ ਕਿਸੇ ਸ਼ਹਿਰ ਤੋਂ ਅਜਿਹੀ ਖਬਰ ਸੁਣਨ ਨੂੰ ਮਿਲ ਜਾਂਦੀ ਹੈ ਜਿਸ ਵਿੱਚ ਚੋਰਾਂ ਵੱਲੋਂ ਵਿਆਹ ਵਾਲੇ ਫੈਮਲੀ ਮੈਂਬਰਾਂ ਦੇ ਪਰਸਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ਤੇ ਪੈਂਦੇ ਇੱਕ ਪੈਲਸ ਤੋਂ ਸਾਹਮਣੇ ਆਇਆ ਜਿੱਥੇ ਕਿ ਕੱਲ ਵਿਆਹ ਵਿੱਚੋਂ ਇੱਕ ਛੋਟੇ ਬੱਚੇ ਨੇ ਵਿਆਹ ਵਾਲੀ ਕੁੜੀ ਦੀ ਮਾਤਾ ਦਾ ਪਰਸ ਚੋਰੀ ਕਰ ਲਿਆ ਜਿਸ ਦੀ ਸਾਰੀ ਘਟਨਾ CCTV ਵਿੱਚ ਕੈਦ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁੜੀ ਦੀ ਮਾਤਾ ਨੇ ਦੱਸਿਆ ਕਿ ਬਰਾਤ ਆਉਣ ਤੋਂ ਬਾਅਦ ਜਿਵੇਂ ਮੁੰਡੇ ਅਤੇ ਕੁੜੀ ਦੀ ਜੈ ਮਾਲਾ ਸ਼ੁਰੂ ਹੋਈ ਤਾਂ ਫੋਟੋ ਕਰਾਉਣ ਦੇ ਲਈ ਕੁੜੀ ਦੀ ਮਾਤਾ ਨੇ ਪਰਸ ਸੋਫੇ ਤੇ ਰੱਖਿਆ ਅਤੇ ਪਿਛਲੇ ਕਈ ਸਮੇਂ ਤੋਂ ਇੱਕ ਛੋਟਾ ਬੱਚਾ ਜੋ ਕਿ ਇਸ ਤਾਕ ਦੇ ਵਿੱਚ ਸੀ ਕਿ ਕਿਸੇ ਦਾ ਪਰਸ ਚੋਰੀ ਕੀਤਾ ਜਾਵੇ ਉਸ ਵੱਲੋਂ ਕੁੜੀ ਦੀ ਮਾਤਾ ਜਿਸ ਨੇ ਜੈਮਾਲਾ ਦੀ ਫੋਟੋ ਕਰਾਉਣ ਲਈ ਪਰਸ ਸੋਫੇ ਤੇ ਰੱਖਿਆ ਸੀ ਬੱਚਾ ਪਰਸ ਚੱਕ ਕੇ ਰਫੂ ਚੱਕਰ ਹੋ ਗਿਆ।
CCTV ਚੈੱਕ ਕਰਨ ਤੇ ਪਤਾ ਲੱਗਾ ਕਿ ਬੱਚਾ ਪਿਛਲੇ ਇੱਕ ਘੰਟੇ ਤੋਂ ਪੈਲਸ ਦੇ ਵਿੱਚ ਹੀ ਵਿਆਹ ਵਾਲੇ ਮੈਂਬਰਾਂ ਵਿੱਚ ਘੁੰਮ ਰਿਹਾ ਸੀ। CCTV ਚੈੱਕ ਕਰਨ ਤੇ ਪਤਾ ਲੱਗਾ ਕਿ ਬਾਹਰ ਇੱਕ ਆਟੋ ਰਿਕਸ਼ਾ ਖੜਾ ਸੀ ਜਿਸ ਵਿੱਚ ਉਹ ਅਤੇ ਉਸ ਦਾ ਸਾਥੀ ਆਇਆ ਸੀ। ਕੁੜੀ ਦੇ ਘਰਦਿਆਂ ਵੱਲੋਂ ਥਾਣਾ ਸਦਰ ਦੇ ਵਿੱਚ ਇੱਕ ਕੰਪਲੇਂਟ ਦਰਜ ਕਰਵਾਈ ਗਈ ਹੈ। ਇਸ ਸਬੰਧੀ ਥਾਣਾ ਸਦਰ ਦੀ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਕੁੜੀ ਦੇ ਘਰਦਿਆਂ ਵੱਲੋ ਇੱਕ ਕੰਪਲੇਂਟ ਦਿੱਤੀ ਹੈ ਤੇ ਇਸ ਤੇ cctv ਚੈੱਕ ਕਰ ਰਹੇ ਹਨ ਤੇ ਜਲਦ ਹੀ ਮੁਲਜਮ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਵੇਗਾ।

