ਪਠਾਨਕੋਟ ਪੁਲਿਸ ਦਾ ਨਾਜਾਇਜ਼ ਮਾਇਨਿੰਗ ਖਿਲਾਫ਼ ਐਕਸ਼ਨ; ਚਾਰ ਪੋਕਲੇਨ ਮਸ਼ੀਨਾਂ ਤੇ ਇੱਕ ਜੇਸੀਬੀ ਮਸ਼ੀਨ ਜ਼ਬਤ

0
12

 

ਪਠਾਨਕੋਟ ਪੁਲਿਸ ਜਿਸਦੀ ਜ਼ਮੀਨ ਉਸਦੀ ਰੇਤ ਨੀਤੀ ਦੀ ਆੜ ਹੇਠਾਂ ਨਾਜਾਇਜ਼ ਮਾਇਨਿੰਗ ਹੋਣ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ  ਛਾਪੇਮਾਰੀ ਕਰ ਕੇ 4 ਪੋਕਲੇਨ ਮਸ਼ੀਨਾਂ ਅਤੇ ਇਕ ਜੇਸੀਬੀ ਸਮੇਤ ਸਾਜੋ-ਸਾਮਾਨ ਜ਼ਬਤ ਕੀਤਾ ਐ। ਪੁਲਿਸ ਆਮਦ ਦੀ ਭਿਣਕ ਪੈਣ ਬਾਅਦ ਮਾਇਨਿੰਗ ਕਰ ਰਹੇ ਮੁਲਜਮ ਮੌਕੇ ਤੇ ਫਰਾਰ ਹੋ ਗਏ। ਪੁਲਿਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

ਪੁਲਿਸ ਦੇ ਦੱਸਣ ਮੁਤਾਬਕ ਜ਼ਿਲ੍ਹੇ ਵਿੱਚ ਰਾਵੀ ਨਦੀ ਦੇ ਨਾਲ-ਨਾਲ ਸਹਾਰਨਪੁਰ ਖੇਤਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਮੌਕੇ ਤੇ ਰੇਡ ਮਾਰ ਕੇ ਚਾਰ ਪੋਕਲੇਨ ਮਸ਼ੀਨਾਂ ਅਤੇ ਇੱਕ ਜੇਸੀਬੀ ਮਸ਼ੀਨ ਜ਼ਬਤ ਕਰ ਲਈ ਹੈ ਜਦਕਿ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਮੌਕੇ ਤੋਂ ਭੱਜ ਗਏ।

ਦੱਸਣਯੋਗ ਐ ਕਿ ਪੰਜਾਬ ਸਰਕਾਰ ਨੇ ਹੜ੍ਹਾਂ ਦੀ ਮਾਰ ਹੇਠ ਆਈਆਂ ਜ਼ਮੀਨਾਂ ਨੂੰ ਮੁੜ ਆਬਾਦ ਕਰਨ ਲਈ ਜਿਸਦਾ ਖੇਤ, ਉਸੇ ਦੀ ਰੇਤ ਨੀਤੀ ਤਹਿਤ ਰੇਤਾਂ ਚੁੱਕਣ ਦੀ ਖੁਲ੍ਹ ਦਿੱਤੀ ਸੀ। ਇਸੇ ਨੀਤੀ ਦਾ ਨਾਜਾਇਜ਼ ਫਾਇਦਾ ਚੁਕਦਿਆਂ ਪਠਾਨਕੋਟ ਜ਼ਿਲ੍ਹੇ ਵਿੱਚ ਰਾਵੀ ਨਦੀ ਦੇ ਨਾਲ ਲੱਗਦੇ ਸਹਾਰਨਪੁਰ ਵਿੱਚ ਰਾਤ ਦੇ ਹਨੇਰੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਸੀ।

ਤਾਰਾਗੜ੍ਹ ਪੁਲਿਸ ਸਟੇਸ਼ਨ ਦੀ ਪੁਲਿਸ ਨੇ ਮਾਈਨਿੰਗ ਵਿਭਾਗ ਦੀ ਮਦਦ ਨਾਲ ਛਾਪਾ ਮਾਰ ਕੇ ਕਿਸਾਨ ਦੀ ਮਾਲਕੀ ਵਾਲੀ ਜ਼ਮੀਨ ਵਿਚ ਹੋ ਰਹੀ ਗੈਰ ਕਾਨੂੰਨੀ ਮਾਇਨਿੰਗ ਨੂੰ ਰੋਕਿਆ ਐ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਅੰਗਰੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਹਾਰਨਪੁਰ ਖੇਤਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ। ਜਦੋਂ ਮਾਈਨਿੰਗ ਵਿਭਾਗ ਦੇ ਸਹਿਯੋਗ ਨਾਲ ਛਾਪਾ ਮਾਰਿਆ ਗਿਆ, ਤਾਂ ਮਾਈਨਿੰਗ ਮਾਫੀਆ ਖੇਤ ਦੇ ਮਾਲਕ ਦੀ ਰੇਤ ਦੀ ਆੜ ਵਿੱਚ ਗੈਰ-ਕਾਨੂੰਨੀ ਮਾਈਨਿੰਗ ਕਰ ਰਿਹਾ ਸੀ। ਨਤੀਜੇ ਵਜੋਂ, ਚਾਰ ਪੋਕਲੇਨ ਮਸ਼ੀਨਾਂ ਅਤੇ ਇੱਕ ਜੇਸੀਬੀ ਜ਼ਬਤ ਕਰ ਲਈਆਂ ਗਈਆਂ। ਫਿਲਹਾਲ, ਮਾਈਨਿੰਗ ਵਿੱਚ ਸ਼ਾਮਲ ਲੋਕ ਮੌਕੇ ਤੋਂ ਭੱਜ ਗਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here