ਜਲੰਧਰ ਪੁਲਿਸ ਵੱਲੋਂ ਫਾਇਰਿੰਗ ਮਾਮਲੇ ਦੇ ਦੋਸ਼ੀ ਕਾਬੂ; ਦੋ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ; ਬੀਤੀ ਜੁਲਾਈ ’ਚ RTI ਕਾਰਕੁਨ ‘ਤੇ ਚਲਾਈ ਸੀ ਗੋਲੀ

0
15

ਜਲੰਧਰ ਪੁਲਸ ਨੇ ਮਾਡਲ ਟਾਊਨ ਵਿਖੇ ਵਾਪਰੀ ਫਾਇਰਿੰਗ ਦੀ ਘਟਨਾ ਵਿਚ ਸ਼ਾਮਲ 2 ਮੁਲਜਮਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਐ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰੱਜਤ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਫੋਲੜੀਵਾਲ ਥਾਣਾ ਸਦਰ ਜਲੰਧਰ ਅਤੇ ਹਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਫੋਲੜੀਵਾਲ ਥਾਣਾ ਸਦਰ ਜਲੰਧਰ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ 2 ਪਿਸਟਲ ਅਤੇ 2 ਜਿੰਦਾ ਰੌਂਦ ਬਰਾਮਦ ਕੀਤੇ ਨੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੇ ਦੱਸਿਆ ਕਿ ਮੁਕੱਦਮਾ ਨੰਬਰ 122 ਮਿਤੀ 2 ਜੁਲਾਈ 2025 ਅ/ਧ 109, 62, 61(2) ਬੀਐੱਨਐੱਸ, 25-54-59 ਅਸਲਾ ਐਕਟ ਥਾਣਾ ਡਵੀਜ਼ਨ ਨੰਬਰ 6 ਜਲੰਧਰ ’ਚ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ’ਚ ਪੁਲਿਸ ਵੱਲੋਂ ਪਹਿਲਾਂ 23 ਜੁਲਾਈ ਨੂੰ ਭੁਪਿੰਦਰ ਸਿੰਘ ਵਾਸੀ ਗੜੁਪੜ, ਥਾਣਾ ਔੜ, ਜ਼ਿਲ੍ਹਾ ਐੱਸਬੀਐੱਸ ਨਗਰ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਇਕ ਪਿਸਟਲ, .32 ਬੋਰ ਤੇ ਰੌਂਦ ਬਰਾਮਦ ਕੀਤਾ ਗਿਆ ਸੀ।

ਮੁਕੱਦਮੇ ’ਚ ਅੱਗੇ ਕਾਰਵਾਈ ਕਰਦਿਆਂ 30 ਨਵੰਬਰ ਨੂੰ ਟੈਕਨੀਕਲ ਇਨਪੁੱਟਸ ਦੇ ਆਧਾਰ ’ਤੇ ਜਲੰਧਰ ਪੁਲਿਸ ਵੱਲੋਂ ਵਾਰਦਾਤ ’ਚ ਸ਼ਾਮਲ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਐ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਰਜਤ ਖਿਲਾਫ ਪਹਿਲਾਂ ਹੀ ਇਕ ਮੁਕੱਦਮਾ ਤੇ ਮੁਲਜ਼ਮ ਹਰਦੀਪ ਸਿੰਘ ਖਿਲਾਫ 2 ਮੁਕੱਦਮੇ ਦਰਜ ਹਨ। ਪੁਲਿਸ ਨੇ ਮੁਲਜਮਾਂ ਦਾ ਰਿਮਾਂਡ ਲੈ ਕੇ ਅਗਲੀ ਪੁਛਗਿੱਛ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here