
ਸੰਗਰੂਰ ਦੀ ਸ਼ਿਵਮ ਕਾਲੋਨੀ ਵਾਸੀ ਫੌਜੀ ਜਵਾਨ ਦੀ ਆਸਾਮ ਵਿਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ 40 ਸਾਲਾ ਫੌਜੀ ਜਵਾਨ ਹਰਜਿੰਦਰ ਸਿੰਘ ਆਸਾਮ ਵਿਖੇ ਤੈਨਾਤ ਸੀ, ਜਿੱਥੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਪੁੱਤਰ ਧੀ ਤੇ ਵਿਧਵਾ ਮਾਂ ਛੱਡ ਗਿਆ ਐ। ਮ੍ਰਿਤਕ 4 ਭੈਣਾ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਐ। ਫੌਜੀ ਜਵਾਨ ਦੀ ਮੌਤ ਤੋਂ ਬਾਦ ਇਲਾਕੇ ਅੰਦਰ ਸੋਗ ਦੀ ਲਹਿਰ ਐ।
ਜਾਣਕਾਰੀ ਅਨੁਸਾਰ ਜਿਵੇ ਹੀ ਹਰਜਿੰਦਰ ਸਿੰਘ ਦੀ ਮੌਤ ਦੀ ਖ਼ਬਰ ਪਰਿਵਾਰ ਤੱਕ ਪਹੁੰਚੀ, ਘਰ ਵਿੱਚ ਰੋਣਾ-ਪੀਟਣਾ ਮਚ ਗਿਆ। ਅੱਜ ਉਸ ਦੀ ਮ੍ਰਿਤਕ ਦੇਹ ਪੋਸਟ ਸ਼ਿਵਮ ਕਲੋਨੀ ਪਹੁੰਚੀ, ਜਿੱਥੇ ਪਰਿਵਾਰ ਅਤੇ ਇਲਾਕਾ ਵਾਸੀਆਂ ਦੀਆਂ ਅੱਖਾਂ ਨਮ ਹੋ ਗਿਆ। ਹਰਜਿੰਦਰ ਸਿੰਘ ਆਪਣੇ ਪਿੱਛੇ ਪਤਨੀ, 12 ਸਾਲ ਦੀ ਬੇਟੀ, 1.5 ਸਾਲ ਦੇ ਬੇਟੇ ਅਤੇ ਵਿਧਵਾ ਮਾਂ ਨੂੰ ਛੱਡ ਗਿਆ ਹੈ। ਪਰਿਵਾਰ ਅਨੁਸਾਰ, ਹਰਜਿੰਦਰ ਸਿੰਘ ਘਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ ਅਤੇ 4 ਭੈਣਾਂ ਦਾ ਇਕੱਲਾ ਭਰਾ ਸੀ। ਪਰਿਵਾਰ ਅਤੇ ਪੜੋਸੀ ਦੱਸਦੇ ਹਨ ਕਿ ਹਰਜਿੰਦਰ ਹਮੇਸ਼ਾ ਖੁਸ਼ਮਿਜ਼ਾਜ਼ ਅਤੇ ਆਪਣੀ ਡਿਊਟੀ ਲਈ ਸਮਰਪਿਤ ਰਹਿੰਦਾ ਸੀ।
ਇਸ ਦਰਮਿਆਨ ਪਰਿਵਾਰ ਨੇ ਵੱਡਾ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਸਰਕਾਰ ਦਾ ਕੋਈ ਵੀ ਅਧਿਕਾਰੀ ਫੌਜੀ ਨੂੰ ਸ਼ਰਧਾਂਜਲੀ ਦੇਣ ਨਹੀਂ ਆਇਆ। ਪਰਿਵਾਰ ਨੇ ਕਿਹਾ ਕਿ “ਸਾਡਾ ਪੁੱਤਰ ਦੇਸ਼ ਲਈ ਸ਼ਹੀਦ ਹੋਇਆ, ਪਰ ਸਾਡੇ ਆਪਣੇ ਹੀ ਨੇਤਾ ਦਰਸ਼ਨ ਕਰਨ ਨਹੀਂ ਆਏ।” ਹਾਲਾਂਕਿ, ਅਸਾਮ ਤੋਂ ਉਸਦੇ ਫੌਜੀ ਸਾਥੀ ਖ਼ਾਸ ਤੌਰ ‘ਤੇ ਸੰਗਰੂਰ ਪਹੁੰਚੇ ਅਤੇ ਹਰਜਿੰਦਰ ਸਿੰਘ ਨੂੰ ਫੌਜੀ ਅੰਦਾਜ਼ ਵਿੱਚ ਸ਼ਰਧਾਂਜਲੀ ਦਿੱਤੀ। ਪਿੰਡ ਵਾਸੀਆਂ ਨੇ ਸਰਕਾਰ ਤੋਂ ਫੌਜੀ ਜਵਾਨ ਦੇ ਪਰਿਵਾਰ ਨੂੰ ਬਣਦੀ ਮਦਦ ਦੇਣ ਦੀ ਮੰਗ ਕੀਤੀ ਐ।


