
ਲੁਧਿਆਣਾ ਦੇ ਪਵੇਲੀਅਨ ਚੌਕ ‘ਤੇ ਸਥਿਤ ਮਸ਼ਹੂਰ ਮਨੀ ਰਾਮ ਬਲਵੰਤ ਰਾਏ ਕਾਸਮੈਟਿਕ ਦੁਕਾਨ ‘ਤੇ ਕੇਂਦਰੀ ਏਜੰਸੀਆਂ ਦੀ ਟੀਮ ਨੇ ਅਚਾਨਕ ਛਾਪੇਮਾਰੀ ਕੀਤੀ ਗਈ। ਖਬਰਾਂ ਮੁਤਾਬਕ ਇਹ ਕਾਰਵਾਈ ਟੈਕਸੀ ਚੋਰੀ ਦੇ ਸ਼ੱਕ ਹੇਠਾਂ ਕੀਤੀ ਹੋ ਸਕਦੀ ਐ। ਅਧਿਕਾਰੀਆਂ ਨੇ ਪੂਰੀ ਇਮਾਰਤ ਨੂੰ ਸੀਲ ਕਰ ਕੇ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਟੀਮ ਨੇ ਇਮਾਰਤ ਦੀ ਐਂਟਰੀ ਪੁਆਇੰਟ ਨੂੰ ਬੰਦ ਦਿੱਤਾ ਸੀ। ਸੂਤਰਾਂ ਅਨੁਸਾਰ ਟੀਮ ਦੀ ਕਾਫੀ ਦੇਰ ਤਕ ਬਿਲਡਿੰਗ ਅੰਦਰ ਰਹੀ। ਖਬਰ ਲਿਖੇ ਜਾਣ ਤਕ ਵਿਭਾਗ ਦੀ ਇਸ ਸਬੰਧੀ ਕੋਈ ਅਧਿਕਾਰਤ ਟਿੱਪਣੀ ਜਾਰੀ ਨਹੀਂ ਸੀ ਕੀਤੀ ਗਈ।

