ਅਕਾਲੀ ਦਲ ਦੀ ਸਰਕਾਰ ਖਿਲਾਫ਼ ਪ੍ਰੈੱਸ ਕਾਨਫਰੰਸ; ਆਗੂਆਂ ’ਤੇ ਝੂਠੇ ਪਰਚੇ ਦਰਜ ਕਰਨ ਦੇ ਇਲਜ਼ਾਮ

0
12

ਅਕਾਲੀ ਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਵਰਦੇਵ ਮਾਨ ਤੇ ਨਰਦੇਵ ਮਾਨ ਖਿਲਾਫ ਦਰਜ ਮਾਮਲਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਐ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਬੁਲਾਰਾ ਅਰਸ਼ਦੀਪ ਕਲੇਰ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਸਿਆਸੀ ਵਿਰੋਧੀਆਂ ਨੂੰ ਪੁਲਿਸ ਰਾਹੀਂ ਦਬਾ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸ਼ਹਿ ਤੇ ਪਹਿਲਾਂ ਅਕਾਲੀ ਆਗੂਆਂ ਤੇ ਹਮਲੇ ਕੀਤੇ ਗਏ ਅਤੇ ਫਿਰ ਉਲਟਾ ਝੂਠੇ ਦੋਸ਼ਾਂ ਅਧੀਨ ਪਰਚੇ ਦਰਜ ਕਰ ਕੇ ਜੇਲ੍ਹਾਂ ਅੰਦਰ ਸੁੱਟ ਦਿੱਤਾ ਐ।

ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ ਪਰੈਸ਼ਰ ਬਣਾਉਣ ਲਈ ਪੁਲਿਸ ਰੇਡਾਂ ਕਰਵਾ ਕੇ ਆਗੂਆਂ ਦੇ ਵਰਕਰਾਂ ਦੀ ਫੜੋਫੜੀ ਹੋਈ ਸੀ। ਉਨ੍ਹਾਂ ਕਿਹਾ ਕਿ ਨੋਨੀ ਮਾਨ ਤੇ ਬੋਬੀ ਮਾਨ ਨੂੰ ਘਰਾਂ ਵਿਚੋਂ ਜ਼ਬਰਦਸਤੀ ਡਿਟੇਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਹਾਈ ਕੋਰਟ ਵਿਚ ਚੱਲ ਰਿਹਾ ਐ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਤੇ ਥਾਣੇ ਵਿਚੋਂ ਬੰਦੇ ਲੱਭੇ ਗਏ ਸਨ, ਜਿਸ ਦੀ ਰਿਪੋਰਟ ਹਾਈ ਕੋਰਟ ਵਿਚ ਭੇਜੀ ਗਈ ਸੀ।

ਉਨ੍ਹਾਂ ਕਿਹਾ ਕਿ ਉਸ ਵੇਲੇ ਮਾਮਲਾ ਰਫਾ-ਦਫਾ ਹੋ ਗਿਆ ਸੀ ਪਰ ਹੁਣ ਉਸੇ ਮਾਮਲੇ ਵਿਚ ਨਵਾਂ ਪਰਚਾ ਦਰਜ ਕਰ ਕੇ ਦਿੱਤਾ ਗਿਆ ਐ। ਉਨ੍ਹਾਂ ਕਿਹਾ ਕਿ ਪਹਿਲਾਂ ਪੰਚਾਇਤੀ ਚੋਣਾਂ ਦੌਰਾਨ ਧੱਕਾ ਕੀਤਾ ਗਿਆ ਸੀ ਅਤੇ ਹੁਣ ਜਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਦੌਰਾਨ ਵੀ ਅਕਾਲੀ ਆਗੂਆਂ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਐ। ਉਨ੍ਹਾਂ ਕਿਹਾ ਇਹ ਪਰਚੇ ਚੋਣਾਂ ਵਿਚ ਉਮੀਦਵਾਰ ਬਣਨ ਤੋਂ ਰੋਕਣ ਲਈ ਕੀਤੇ ਜਾ ਰਹੇ ਨੇ।

LEAVE A REPLY

Please enter your comment!
Please enter your name here