
ਥਾਣਾ ਸਦਰ ਮੱਖੂ ਦੇ ਐਸਐਚੳ ਹਰਵਿੰਦਰ ਸਿੰਘ ਚਮੇਲੀ ਨੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਦਾ ਬੀੜਾ ਚੁਕਦਿਆਂ ਗਲਤ ਅਨਸਰਾਂ ਨੂੰ ਸੁਧਰ ਜਾਣ ਦੀ ਚਿਤਾਵਨੀ ਦਿੱਤੀ ਐ। ਆਪਣੀ ਟੀਮ ਸਮੇਤ ਮੱਖੂ ਦੇ ਪਿੰਡ ਕਸੂਆਣਾ ਪਹੁੰਚੇ ਥਾਣਾ ਮੁੱਖੀ ਨੇ ਸਰਕਾਰੀ ਗੱਡੀ ’ਚ ਲੱਗੇ ਸਾਊਂਡ ਸਿਸਟਮ ਰਾਹੀ ਨਸ਼ਾ ਤਸਕਰਾਂ ਨੂੰ ਚੇਤਵਾਨੀ ਦਿੱਤੀ ਕਿ 15 ਦਿਨਾਂ ਦੇ ਅੰਦਰ ਅੰਦਰ ਨਸ਼ਾ ਤਸਕਰ ਆਪਣਾ ਧੰਦਾ ਬੰਦ ਕਰ ਦੇਣ, ਨਹੀਂ ਤਾਂ ਪੁਲਿਸ ਪ੍ਰਸ਼ਾਸਨ ਸਖਤ ਕਾਰਵਾਈ ਅਮਲ ਵਿਚ ਲਿਆਏਗਾ। ਥਾਣਾ ਮੁਖੀ ਦੀ ਅਪੀਲ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਐ।
ਉਨ੍ਹਾਂ ਕਿਹਾ ਕਿ ਦਿੱਤਾ ਸਮਾਂ ਸਮਾਪਤ ਹੋਣ ਤੋਂ ਬਾਅਦ ਪੁਲਿਸ ਸਖਤ ਕਾਰਵਾਈ ਅਮਲ ਵਿਚ ਲਿਆਏਗੀ। ਉਨ੍ਹਾਂ ਕਿਹਾ ਕਿ ਚਾਹੇ ਕੋਈ ਔਰਤ ਹੋਵੇ ਜਾਂ ਹੋਰ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਪੰਚਾਇਤ ਪਾਸੋਂ ਵੀ ਪਿੰਡ ਨੂੰ ਨਸ਼ਾ ਮੁਕਤ ਹੋਣ ਬਾਰੇ ਰਿਪੋਰਟ ਲਈ ਜਾਵੇਗੀ ਜੋ ਕੋਈ ਵੀ ਇਸ ਵਿਚ ਸ਼ਾਮਲ ਪਾਇਆ ਗਿਆ, ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਉਪਰਾਲਾ ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਦੇ ਤਹਿਤ ਕੀਤਾ ਗਿਆ ਐ। ਉਨ੍ਹਾਂ ਨੇ ਮਾੜੇ ਅਨਸਰਾਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਆਉਣ ਦੀ ਅਪੀਲ ਵੀ ਕੀਤੀ ਗਈ। ਪੁਲਿਸ ਮੁਖੀ ਦੀ ਅਪੀਲ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵੀ ਤੇਜੀ ਨਾਲ ਵਾਇਰਲ ਹੋ ਰਹੀ ਐ।

