ਨੰਗਲ ਪਹੁੰਚੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ; ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਉਮੀਦਵਾਰ ਐਲਾਨੇ

0
12

ਪੰਜਾਬ ਵਿੱਚ ਜਿਲ੍ਹਾ ਪਰਿਸ਼ਦ ਅਤੇ ਜਿਲ੍ਹਾ ਸੰਮਤੀ ਦੇ ਚੋਣਾਂ ਦਾ ਬਿਗੁਲ ਬਜਣ ਤੋਂ ਬਾਅਦ ਹੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਤਹਿਤ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਕਾਂਗਰਸ ਦੇ ਨੰਗਲ ਸਥਿਤ ਦਫਤਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪਾਰਟੀ ਦੇ ਜ਼ਿਲ੍ਹਾ ਪ੍ਰੀਸਦ ਤੇ ਸੰਮਤੀ ਚੋਣਾਂ ਲਈ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ। ਇਨ੍ਹਾਂ ਵਿਚ ਜਿਲ੍ਹਾ ਪ੍ਰੀਸਦ ਦੇ ਚਾਰ ਅਤੇ ਜਿਲ੍ਹਾ ਸੰਮਤੀ ਦੇ ਵੀ ਕੁੱਝ ਉਮੀਦਵਾਰ ਐਲਾਨੇ ਗਏ ਨੇ।

ਪਾਰਟੀ ਸੂਤਰਾਂ ਮੁਤਾਬਕ ਜਿਲ੍ਹਾ ਪਰਿਸ਼ਦ ਦੇ ਜ਼ੋਨ ਬਿਭੋਰ ਸਾਹਿਬ ਤੋਂ ਦਲਜੀਤ ਕੌਰ ਪਿੰਡ ਸੁਖਸਾਲ ਤੋਂ ਸਾਬਕਾ ਸਰਪੰਚ ਹੈ, ਦੂਜਾ ਉਮੀਦਵਾਰ ਜ਼ੋਨ ਦੜੋਲੀ ਹੇਠਲੀ ਤੋਂ ਵਿਨੋਦ ਸ਼ਰਮਾ (ਮੌਜੂਦਾ ਸਰਪੰਚ ਅਤੇ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ) ਪਿੰਡ ਦੱਬਕੇੜਾ ਤੇ ਤੀਸਰਾ ਉਮੀਦਵਾਰ ਜ਼ੋਨ ਕੋਟਲਾ ਜ਼ੋਨ ਤੋਂ ਊਸ਼ਾ ਦੇਵੀ ਸਾਬਕਾ ਸਰਪੰਚ ਪਿੰਡ ਲਖੇਡ ਅਤੇ ਚੋਥਾ ਉਮੀਦਵਾਰ ਜ਼ੋਨ ਭਰਥਗੜ੍ਹ ਤੋਂ ਪ੍ਰੀਤੀ ਸ਼ਰਮਾ ਦੇ ਨਾਮ ਐਲਾਨ ਕਰ ਦਿੱਤੇ ਗਏ ਹਨ।

LEAVE A REPLY

Please enter your comment!
Please enter your name here