ਮੁਕਤਸਰ ਪਹੁੰਚੇ ਭਾਜਪਾ ਆਗੂ ਜਿਆਣੀ ਵੱਡਾ ਬਿਆਨ; ਕੈਪਟਨ ਦੇ ਗਠਜੋੜ ਵਾਲੀ ਮੰਗ ਨੂੰ ਦੱਸਿਆ ਬੇਲੋੜਾ

0
15

ਸ੍ਰੀ ਮੁਕਤਸਰ ਦੇ ਦੌਰੇ ਤੇ ਪਹੁੰਚੇ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਗਠਜੋੜ ਬਾਰੇ ਬਿਆਨ ਨੂੰ ਉਨ੍ਹਾਂ ਦੀ ਨਿੱਜੀ ਰਾਇ ਦੱਸਿਆ ਐ। ਇੱਥੇ ਪਾਰਟੀ ਆਗੂਆਂ ਨਾਲ ਆਗਾਮੀ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਬਾਰੇ ਮੀਟਿੰਗ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭਾਜਪਾ ਦਾ ਕੇਡਰ ਲਗਾਤਾਰ ਵੱਧ ਰਿਹਾ ਐ, ਜਿਸ ਦੇ ਚਲਦਿਆਂ ਭਾਜਪਾ ਨੂੰ ਪੰਜਾਬ ਅੰਦਰ ਕਿਸੇ ਨਾਲ ਗਠਜੋੜ ਦੀ ਕੋਈ ਲੋੜ ਨਹੀਂ ਐ ਅਤੇ ਉਹ ਇਕੱਲਿਆ ਚੋਣਾਂ ਲੜਣ ਤੇ ਸਮਰੱਥ ਐ।

ਜਿਆਣੀ ਨੇ ਅੱਗੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ’ਚ ਵਧ ਚੜ੍ਹ ਹਿੱਸਾ ਲਿਆ ਜਾਵੇਗਾ। ਕੈਪਟਨ ਦੇ ਅਕਾਲੀ ਦਲ ਨਾਲ ਗਠਜੋੜ ਬਾਰੇ ਦਿੱਤੇ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਇਹ ਉਹਨਾਂ ਦੀ ਸੋਚ ਹੋ ਸਕਦੀ ਪਰ ਪੰਜਾਬ ਅੰਦਰ ਭਾਜਪਾ ਇਕੱਲੇ ਚੋਣਾਂ ਲੜਣ ਦੇ ਸਮਰੱਥ ਹੈ ਅਤੇ ਅਕਾਲੀ-ਭਾਜਪਾ ਗਠਜੋੜ ਦੀ ਲੋੜ ਨਹੀਂ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਦਾ ਪਿੰਡਾਂ ਅੰਦਰ ਕੇਡਰ ਲਗਾਤਾਰ ਵਧ ਰਿਹਾ ਹੈ। ਜਿਆਣੀ ਨੇ ਕਿਹਾ ਕਿ ਹੁਣ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਵਾਲਾ ਨਹੀਂ ਰਿਹਾ। ਜਦਕਿ ਭਾਜਪਾ ਦਾ ਪੰਜਾਬ ਅੰਦਰ ਆਧਾਰ ਲਗਾਤਾਰ ਵੱਧ ਰਿਹਾ ਐ, ਜਿਸ ਦੇ ਚਲਦਿਆਂ ਭਾਜਪਾ ਆਪਣੇ ਬਲਬੂਤੇ ਤੇ ਪੰਜਾਬ ਅੰਦਰ ਸਰਕਾਰ ਬਣਾਏਗੀ।

LEAVE A REPLY

Please enter your comment!
Please enter your name here