ਪਟਿਆਲਾ ਪੁਲਿਸ ਦਾ ਪਿਆਕੜਾ ’ਤੇ ਐਕਸ਼ਨ; 22 ਨੰਬਰ ਫਾਟਕ ਨੇੜੇ ਪੀ ਰਹੇ ਸੀ ਸ਼ਰਾਬ; ਪੁਲਿਸ ਨੇ ਕਈਆਂ ਦੇ ਕੱਟੇ ਚਲਾਨ, ਕੁੱਝ ਫਰਾਰ

0
10

ਪਟਿਆਲਾ ਪੁਲਿਸ ਨੇ ਸ਼ਹਿਰ ਅੰਦਰ ਖੁਲ੍ਹੇ ਵਿਚ ਸ਼ਰਾਬ ਪੀਣ ਵਾਲਿਆਂ ਖਿਲਾਫ ਸਿਕੰਜਾ ਕੱਸਣ ਸ਼ੁਰੂ ਕਰ ਦਿੱਤਾ ਐ। ਸਥਾਨਕ ਪੁਲਿਸ ਨੇ ਮੀਡੀਆ ਦੀ ਹਾਜ਼ਰੀ ਸ਼ਹਿਰ ਦੇ 22 ਨੰਬਰ ਗੇਟ ਇਲਾਕੇ ਦਾ ਦੌਰਾ ਕੀਤਾ, ਜਿੱਥੇ ਰੇਹੜੀ-ਫੜੀ ਵਾਲਿਆਂ ਵੱਲੋਂ ਲੋਕਾਂ ਨੂੰ ਖੁਲ੍ਹੇ ਵਿਚ ਸ਼ਰਾਬ ਪਰੋਸੀ ਜਾ ਰਹੀ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਕੁੱਝ ਲੋਕਾਂ ਦੇ ਚੱਲਾਨ ਕੱਟੇ ਗਏ ਜਦਕਿ ਕੁੱਝ ਪੁਲਿਸ ਨੂੰ ਵੇਖ ਕੇ ਫਰਾਰ ਹੋ ਗਏ। ਇਸੇ ਦੌਰਾਨ ਇਲਾਕੇ ਅੰਦਰ ਭਗਦੜ ਵਾਲਾ ਮਾਹੌਲ ਵੇਖਣ ਨੂੰ ਮਿਲਿਆ।

ਖਬਰਾਂ ਮੁਤਾਬਕ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਅੰਦਰ ਸ਼ਾਮ ਹੁੰਦੇ ਹੀ ਅਜਿਹਾ ਮੰਜ਼ਰ ਵੇਖਣ ਨੂੰ ਮਿਲਣ ਲੱਗਦਾ ਐ, ਜਿਸ ਦੀਆਂ ਪੁਲਿਸ ਕੋਲ ਲਗਾਤਾਰ ਸ਼ਿਕਾਇਤਾਂ ਪਹੁੰਚ ਰਹੀਆਂ ਸਨ। ਇਸੇ ਨੂੰ ਲੈ ਕੇ ਪੁਲਿਸ ਨੇ ਮੀਡੀਆ ਦੀ ਹਾਜਰੀ ਵਿਚ ਰੇਡ ਕੀਤੀ ਗਈ। ਸਥਾਨਕ ਵਾਸੀਆਂ ਦਾ ਇਲਜਾਮ ਐ ਕਿ ਪੁਲਿਸ ਵੱਲੋਂ ਰੋਟੀਨ ਵਿਚ ਕੋਈ ਕਾਰਵਾਈ ਨਹੀਂ ਹੁੰਦੀ, ਜਿਸ ਦੇ ਚਲਦਿਆਂ ਪਿਆਕੜਾਂ ਤੇ ਰੇਹੜੀ-ਫੜੀ ਵਾਲਿਆਂ ਦੇ ਹੌਂਸਲੇ ਬੁਲੰਦ ਹਨ। ਲੋਕਾਂ ਨੇ ਪੁਲਿਸ ਤੋਂ ਅਜਿਹੇ ਇਲਾਕਿਆਂ ਅੰਦਰ ਰੋਟੀਨ ਗਸ਼ਤ ਦੀ ਮੰਗ ਕੀਤੀ ਐ ਤਾਂ ਜੋ ਲੋਕਾਂ ਅੰਦਰ ਕਾਨੂੰਨ ਦਾ ਡਰ ਪੈਦਾ ਕੀਤਾ ਜਾ ਸਕੇ।

LEAVE A REPLY

Please enter your comment!
Please enter your name here