ਮੋਗਾ ਵਾਸੀ ਪੁਲਿਸ ਮੁਲਾਜ਼ਮ ਦਾ ਵੱਡਾ ਨੇਕ ਉਪਰਾਲਾ; 50 ਬੈੱਡ ਵਾਲਾ ਹਸਪਤਾਲ ਬਣਾਉਣ ਦਾ ਚੁੱਕਿਆ ਬੀੜਾ; ਵਿਧਾਇਕਾ ਅਮਨਦੀਪ ਅਰੋੜਾ ਨੇ ਰੱਖਿਆ ਨੀਂਹ ਪੱਥਰ

0
15

ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਅੱਜ ਗੁਰੂ ਨਾਨਕ ਦਾ ਘਰ ਬਿਰਧ ਆਸ਼ਰਮ ਨੇੜੇ 50 ਬਿਸਤਰਿਆਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਹਸਪਤਾਲ ਬਿਰਧ ਆਸ਼ਰਮ ਚਲਾ ਰਹੇ ਪੰਜਾਬ ਪੁਲਿਸ ਦੇ ਮੁਲਾਜਮ ਜਸਵੀਰ ਸਿੰਘ ਬਾਵਾ ਵੱਲੋਂ ਬਣਵਾਇਆ ਜਾ ਰਿਹਾ ਐ। 85 ਲੱਖ ਦੀ ਲਾਗਤ ਨਾਲ ਬਣਨ ਵਾਲੇ ਇਸ ਹਸਪਤਾਲ ਅੰਦਰ ਬੇਸਹਾਰਾ ਬਜ਼ੁਰਗਾਂ ਦਾ ਇਲਾਜ ਕੀਤਾ ਜਾਇਆ ਕਰੇਗਾ। ਇਸ ਮੌਕੇ ਵਿਧਾਇਕਾ ਡਾ. ਅਮਨਦੀਪ ਕੌਰ ਤੋਂ ਇਲਾਵਾ ਸੰਤ ਮਹਾਂਪੁਰਸ਼ ਵੀ ਹਾਜ਼ਰ ਸਨ, ਜਿਨ੍ਹਾਂ ਨੇ ਜਸਵੀਰ ਸਿੰਘ ਬਾਵਾ ਦੇ ਉਪਰਾਲੇ ਬਦਲੇ ਭਰਵੀਂ ਸ਼ਲਾਘਾ ਕੀਤੀ।

ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਜਸਵੀਰ ਸਿੰਘ ਬਾਵਾ ਆਪਣੀ ਪੁਲਿਸ ਦੀ ਡਿਊਟੀ ਦੇ ਨਾਲ ਨਾਲ ਬੇਸਹਾਰਾ ਬਜ਼ੁਰਗਾਂ ਦੀ ਸਾਂਭ ਸੰਭਾਲ ਕਰ ਰਹੇ ਹਨ ਜੋ ਕਾਬਲੇ ਤਾਰੀਫ ਉਪਰਾਲਾ ਹੈ। ਉਹਨਾਂ ਕਿਹਾ ਕਿ ਹੁਣ ਜਸਬੀਰ ਸਿੰਘ ਬਾਵਾ ਵਲੋਂ ਬਜ਼ੁਰਗ ਦੇ ਇਲਾਜ ਲਈ 50 ਬਿਸਤਰਿਆਂ ਦਾ ਹਸਪਤਾਲ ਉਸਾਰਿਆ ਜਾ ਰਿਹਾ ਐ ਜੋ ਵੱਡਾ ਸ਼ਲਾਘਾਯੋਗ ਕਾਰਜ ਐ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੁਲਿਸ ਮੁਲਾਜਮ ਜਸਵੀਰ ਸਿੰਘ ਬਾਵਾ ਨੇ ਦੱਸਿਆ ਕਿ ਉਹ ਸਨ 2018 ਤੋਂ ਬਿਰਧ ਆਸ਼ਰਮ ਚਲਾਇਆ ਜਾ ਰਿਹਾ ਹੈ। ਗੁਰੂ ਨਾਨਕ ਦਾ ਘਰ ਨਾਮ ਦੇ ਇੱਕ ਆਸ਼ਰਮ ਵਿੱਚ 80 ਦੇ ਕਰੀਬ ਬੇਸਹਾਰਾ ਬਜ਼ੁਰਗਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ। ਇਨ੍ਹਾਂ ਬਜ਼ੁਰਗਾਂ ਦੇ ਇਲਾਜ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਦੇ ਚਲਦਿਆਂ 28 ਮਰਲਿਆਂ ਵਿਚ 50 ਬੈਡ ਵਾਲਾ ਹਸਪਤਾਲ ਬਣਾਉਣ ਦਾ ਯੋਜਨਾ ਬਣਾਈ ਗਈ ਐ।

ਇਸ ਹਸਪਤਾਲ ਤੇ ਤਕਰੀਬਨ 85 ਲੱਖ ਰੁਪਏ ਦਾ ਖਰਚਾ ਆਵੇਗਾ। ਇਸ ਦਾ ਨੀਂਹ ਪੱਥਰ ਵਿਧਾਇਕਾ ਅਮਨਦੀਪ ਕੌਰ ਅਰੋੜਾ ਵੱਲੋਂ ਸੰਤ ਮਹਾਪੁਰਸ਼ਾਂ ਦੀ ਹਾਜਰੀ ਵਿਚ ਰੱਖਿਆ ਗਿਆ ਐ।  ਉਨ੍ਹਾਂ ਕਿਹਾ ਕਿ ਬੇਸਹਾਰਾ ਬਜ਼ੁਰਗਾਂ ਦੀ ਸੇਵਾ ਕਰਨਾ ਉਹਨਾਂ ਦੀ ਜ਼ਿੰਦਗੀ ਦਾ ਮੁੱਖ ਮਿਸ਼ਨ ਹੈ ਅਤੇ ਭਵਿੱਖ ਵਿੱਚ ਵੀ ਇਹ ਸੇਵਾ ਇਸੇ ਤਰ੍ਹਾਂ ਕਰਦੇ ਰਹਿਣਗੇ।

LEAVE A REPLY

Please enter your comment!
Please enter your name here