
ਗੁਰਦਾਸਪੁਰ ਦੇ ਨਜਦੀਕੀ ਪਿੰਡ ਭੁਲੇਚੱਕ ਦੇ ਵਾਸੀਆਂ ਨੇ ਸਰਕਾਰ ਤੋਂ ਪਿੰਡ ਦੇ ਮਿਡਲ ਸਕੂਲ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਐ। ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਦੇ ਦੱਸਣ ਮੁਤਾਬਕ ਪਿੰਡ ਦੇ ਮਿਡਲ ਸਕੂਲ ਦੀ ਬਿਡਲਿੰਗ ਦੀ ਹਾਲਤ ਕਾਫੀ ਖਸਤਾ ਬਣੀ ਹੋਈ ਐ ਜਿਸ ਕਾਰਨ ਇੱਥੇ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਐ। ਉਨ੍ਹਾਂ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੋਂ ਸਕੂਲ ਨੂੰ ਅਪਗਰੇਡ ਕਰਨ ਦੇ ਨਾਲ ਨਾਲ ਸਕੂਲ ਦੀ ਇਮਾਰਤ ਵੱਲ ਧਿਆਨ ਦੇਣ ਦੀ ਮੰਗ ਕੀਤੀ ਐ।
ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਦੇ ਦੱਸਣ ਮੁਤਾਬਕ ਪਿੰਡ 3500 ਦੇ ਕਰੀਬ ਵੋਟਰ ਹਨ। ਪਿੰਡ ਵਿੱਚ ਇੱਕ ਪ੍ਰਾਇਮਰੀ ਅਤੇ ਮਿਡਲ ਸਕੂਲ ਹੈ ਜਿਸ ਨੇ ਕਈ ਹੋਣਹਾਰ ਵਿਦਿਆਰਥੀ ਵੀ ਪੈਦਾ ਕੀਤੇ ਹਨ। ਕੁਝ ਸਮਾਂ ਪਹਿਲਾਂ ਹੀ ਇੱਥੋਂ ਦਾ ਇੱਕ ਵਿਦਿਆਰਥੀ ਜਵਾਹਰ ਨਵੋਦੇ ਵਿਦਿਆਲੇ ਲਈ ਵੀ ਚੁਣਿਆ ਗਿਆ ਸੀ ਪਰ ਸਕੂਲ ਦੀ ਇਮਾਰਤ ਬੇਹਦ ਪੁਰਾਣੀ ਹੋ ਚੁੱਕੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਕੂਲ ਦਾ ਸਟਾਫ ਬੇਹਦ ਮਿਹਨਤੀ ਹੈ ਅਤੇ ਪੰਚਾਇਤ ਮੈਂਬਰ ਵੀ ਲਗਾਤਾਰ ਸਕੂਲ ਵਿੱਚ ਪੜਾਈ, ਮਿਡ ਡੇ ਮੀਲ ਅਤੇ ਹੋਰ ਜਰੂਰੀ ਸਹੂਲਤਾਂ ਦੀ ਚੈਕਿੰਗ ਕਰਦੇ ਰਹਿੰਦੇ ਹਨ ਪਰ ਸਕੂਲ ਦੀ ਗਰਾਊਂਡ ਕੱਚੀ ਹੈ ਤੇ ਇੱਥੇ ਮਿੱਟੀ ਉੱਡ ਉੱਡ ਕੇ ਬੱਚਿਆਂ ਦੇ ਕੱਪੜਿਆ ਨੂੰ ਖਰਾਬ ਕਰਦੀ ਹੈ। ਉੱਥੇ ਹੀ ਸਕੂਲ ਦੀ ਇਮਾਰਤ ਕਾਫੀ ਪੁਰਾਣੀ ਅਤੇ ਖਸਤਾ ਹਾਲ ਹੋ ਚੁੱਕੀ ਹੈ , ਜਿਸ ਦੀ ਮੁਰੰਮਤ ਕਰਾਉਣੀ ਬਹੁਤ ਜ਼ਰੂਰੀ ਹੈ। ਉਹਨਾਂ ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਨੂੰ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਇਮਾਰਤ ਦੀ ਮੁਰੰਮਤ ਕਰਾਈ ਜਾਏ ਤੇ ਸਕੂਲ ਵਿੱਚ ਖੇਡਦਾ ਮੈਦਾਨ ਪੱਕਾ ਕੀਤਾ ਜਾਏ ਤਾਂ ਜੋ ਬੱਚਿਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।

