ਫਿਰੋਜਪੁਰ ’ਚ ਸੜਕ ਹਾਦਸੇ ਦੌਰਾਨ ਦੋ ਦੀ ਮੌਤ; ਟਰੈਕਟਰ ਟਰਾਲੀ ਤੇ ਕਾਰ ਵਿਚਾਲੇ ਟੱਕਰ; ਔਰਤ ਸਮੇਤ ਡਰਾਈਵਰ ਦੀ ਹੋਈ ਮੌਤ

0
12

 

ਫਿਰੋਜ਼ਪੁਰ ਪਿੰਡ ਫਿਰੋਜ ਸ਼ਾਹ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਔਰਤ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੱਲਾਂਵਾਲਾ ਦਾ ਪਰਿਵਾਰ ਫਰੀਦਕੋਟ ਵਿਖੇ ਬੱਚਿਆਂ ਦਾ ਦਾਖਲਾ ਕਰਵਾਉਣ ਲਈ ਗਿਆ ਹੋਇਆ ਸੀ, ਜਿੱਥੋਂ ਵਾਪਸ ਆਉਂਦੇ ਵਕਤ ਉਨ੍ਹਾਂ ਦੀ ਕਾਰ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਕਾਰ ਦੇ ਡਰਾਈਵਰ ਤੇ ਇਕ ਔਰਤ ਦੀ ਮੌਤ ਹੋ ਗਈ ਜਦਕਿ ਕਾਰ ਵਿਚ ਸਵਾਰ ਬੱਚਿਆਂ ਦਾ ਬਚਾਅ ਹੋ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਮੋਰਚਰੀ ਵਿਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

ਮ੍ਰਿਤਕਾ ਦੇ ਰਿਸ਼ਤੇਦਾਰਾਂ ਦੇ ਦੱਸਣ ਮੁਤਾਬਕ ਪਰਾਲੀ ਦੀਆਂ ਗੱਠਾਂ ਵਾਲੀ ਟਰੈਕਟਰ ਟਰਾਲੀ ਕਾਫੀ ਤੇਜ਼ ਰਫਤਾਰ ਵਿਚ ਸੀ ਅਤੇ ਟਰਾਲੀ ਤੇ ਰਿਫਲੈਕਟਰ ਬਗੈਰਾ ਵੀ ਨਹੀਂ ਸੀ ਲੱਗੇ ਹੋਏ, ਜਿਸ ਕਾਰਨ ਹਨੇਰੇ ਦੇ ਚਲਦਿਆਂ ਇਹ ਭਿਆਨਕ ਹਾਦਸਾ ਵਾਪਰਿਆ ਐ। ਟੱਕਰ ਐਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਹਨ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਫਿਰੋਜ਼ਪੁਰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਦਿੱਤਾ ਐ। ਪੀੜਤ ਪਰਿਵਾਰ ਨੇ ਟਰੈਕਟਰ ਟਰਾਲੀ ਚਾਲਕ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here