ਜਲੰਧਰ ਪੁਲਿਸ ਵੱਲੋਂ ਨਾਬਾਲਿਗ ਲੜਕੀਆਂ ਬਰਾਮਦ; ਜੰਮੂ ਕਸ਼ਮੀਰ ਤੋਂ ਬਰਾਮਦ ਹੋਈਆਂ ਦੋਵੇਂ ਲੜਕੀਆਂ

0
13

ਜਲੰਧਰ ਪੁਲਿਸ ਨੇ ਕੁੱਝ ਪਹਿਲਾਂ ਲਾਪਤਾ ਹੋਈਆਂ ਦੋ ਨਾਬਾਲਿਗ ਲੜਕੀਆਂ ਦਾ ਮਾਮਲਾ ਸੁਲਝਾ ਲਿਆ ਐ। ਪੁਲਿਸ ਨੇ ਦੋਵੇਂ ਲੜਕੀਆਂ ਨੂੰ ਜੰਮੂ –ਕਸ਼ਮੀਰ ਤੋਂ ਬਰਾਮਦ ਕਰ ਕੇ ਮਾਪਿਆਂ ਹਵਾਲੇ ਕਰ ਦਿੱਤਾ ਐ। ਦੋਵੇਂ ਲੜਕੀਆਂ ਦੀ ਉਮਰ 14 ਤੇ 16 ਸਾਲ ਦੱਸੀ ਜਾ ਰਹੀ ਐ ਜੋ ਸਕੂਲ ਤੋਂ ਆਉਂਦੇ ਸਮੇਂ ਅਚਾਨਕ ਲਾਪਤਾ ਹੋ ਗਈਆਂ ਸੀ। ਪੁਲਿਸ ਨੇ ਘਟਨਾ ਵਿਚ ਸ਼ਾਮਲ ਦੋ ਮੁਲਜਮਾਂ ਨੂੰ ਵੀ ਕਾਬੂ ਕੀਤਾ ਐ। ਮਾਮਲੇ ਦੀ ਅਗਲੀ ਜਾਂਚ ਜਾਰੀ ਐ।

ਜਾਣਕਾਰੀ ਅਨੁਸਾਰ ਘਟਨਾ ਦੀ ਸੂਚਨਾ ਤੋਂ ਬਾਅਦ ਏਡੀਸੀਪੀ-1 ਅਤੇ ਏਸੀਪੀ ਨੌਰਥ ਦੀ ਅਗਵਾਈ ਹੇਠ ਸਟੇਸ਼ਨ ਡਿਵੀਜ਼ਨ ਨੰਬਰ 8 ਦੀ ਟੀਮ ਨੇ ਮਾਮਲੇ ਦੀ ਜਾਂਚ ਕਰਦਿਆਂ ਕਈ ਸ਼ੱਕੀ ਥਾਵਾਂ ਤੇ ਛਾਪੇਮਾਰੀ ਕੀਤੀ। ਇਸੇ ਦੌਰਾਨ ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਪੁਲਿਸ ਨੇ ਦੋਵੇਂ ਨਾਬਾਲਗ ਲੜਕੀਆਂ ਨੂੰ ਸੁਰੱਖਿਅਤ ਬਰਾਮਦ ਕਰ ਲਿਆ। ਪੁਲਿਸ ਨੇ ਘਟਨਾ ਵਿਚ ਸ਼ਾਮਲ ਦੋ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here