ਜਲਾਲਾਬਾਦ ਪੁਲਿਸ ਦਾ ਮਨਚਲਿਆਂ ਖਿਲਾਫ਼ ਐਕਸ਼ਨ; ਸਮਾਜ ਸੇਵੀਆਂ ਦਾ ਮਦਦ ਨਾਲ ਸਕੂਲਾਂ ਮੂਹਰੇ ਐਕਸ਼ਨ; ਮਨਚਲਿਆਂ ਨੂੰ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ

0
12

ਜਲਾਲਾਬਾਦ ਪੁਲਿਸ ਨੇ ਸਕੂਲਾਂ ਅੱਗੇ ਗੇੜੀ-ਰੂਟ ਲਾਉਣ ਵਾਲੇ ਮਨਚਲਿਆ ਖਿਲਾਫ ਵੱਡੀ ਕਾਰਵਾਈ ਕੀਤੀ ਐ। ਪੁਲਿਸ ਨੇ ਸਮਾਜ ਸੇਵੀਆਂ ਦੀ ਮਦਦ ਨਾਲ ਸਕੂਲਾਂ ਮੂਹਰੇ ਨਾਕੇਬੰਦੀ ਕਰ ਕੇ ਮੋਟਰ ਸਾਈਕਲਾਂ ’ਤੇ ਘੁੰਮ ਰਹੇ ਨੌਜਾਵਨਾਂ ਨੂੰ ਕਾਬੂ ਕੇ ਚੱਲਾਨ ਕੱਟੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀਆਂ ਨੇ ਕਿਹਾ ਕਿ ਲੜਕੀਆਂ ਦੇ ਸਕੂਲਾਂ ਅੱਗੇ ਮਨਚਲਿਆਂ ਦੀਆਂ ਗਤੀਵਿਧੀਆਂ ਬਾਰੇ ਸ਼ਿਕਾਇਤ ਮਿਲ ਰਹੀਆਂ ਸੀ, ਜਿਸ ਦੇ ਚਲਦਿਆਂ ਅੱਜ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਸਕੂਲਾਂ ਨੇੜੇ ਨਾਕੇਬੰਦੀ ਕਰ ਕੇ ਮੋਟਰ ਸਾਈਕਲਾਂ ਤੇ ਘੁੰਮਦੇ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਐ।

ਤਸਵੀਰਾਂ ਜਲਾਲਾਬਾਦ ਦੇ ਲੜਕੀਆਂ ਵਾਲੇ ਸਕੂਲ ਦੇ ਬਾਹਰ ਤੋਂ ਸਾਹਮਣੇ ਆਈਆਂ ਜਿੱਥੇ ਛੁੱਟੀ ਟਾਈਮ ਅਕਸਰ ਹੀ ਮਨਚਲਿਆਂ ਦੇ ਵੱਲੋਂ ਗੇੜੀਆਂ ਮਾਰੀਆਂ ਜਾਂਦੀਆਂ ਅਤੇ ਲੜਕੀਆਂ ਨੂੰ ਪਰੇਸ਼ਾਨ ਕੀਤਾ ਜਾਂਦਾ। ਮੌਕੇ ਤੇ ਇੱਕ ਬੱਸ ਚਾਲਕ ਨੇ ਦੱਸਿਆ ਕਿ ਮਡੀਰ ਇੱਥੇ ਗਰੁੱਪ ਬਣਾ ਕੇ ਖੜ ਜਾਂਦੀ ਹੈ ਅਤੇ ਬੱਸਾਂ ਨੂੰ ਘੇਰ ਕੇ ਗਲਤ ਹਰਕਤਾਂ ਕਰਦੇ ਨੇ। ਬੱਸ ਚਾਲਕਾਂ ਨੇ ਸਮਾਜ ਸੇਵੀਆਂ ਤੇ ਪੁਲਿਸ ਦੀ ਕਾਰਵਾਈ ਦਾ ਸਵਾਗਤ ਕੀਤਾ ਐ।

LEAVE A REPLY

Please enter your comment!
Please enter your name here