ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚੇ ਸੀਐਮ ਮਾਨ; ਜ਼ਰੀਆ ਫਾਊਂਡੇਸ਼ਨ ਦੇ ਸਮਾਗਮ ’ਚ ਕੀਤੀ ਸ਼ਿਰਕਤ; ਜਲੰਧਰ ਘਟਨਾ ਨੂੰ ਦੱਸਿਆ ਅਣਮਨੁੱਖੀ ਕਾਰਾ

0
18

ਮੁੱਖ ਮੰਤਰੀ ਮਾਨ ਅੱਜ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਜ਼ਰੀਆ ਫਾਊਂਡੇਸ਼ਨ ਵੱਲੋਂ ਕਰਵਾਏ ਸਮਾਗਮ ’ਚ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੀਐਐਮ ਮਾਨ ਨੇ ਜ਼ਰੀਆ ਫਾਊਂਡੇਸ਼ਨ ਦੇ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਰੀਆ ਫਾਊਂਡੇਸ਼ਨ ਵਰਗੇ ਉਪਰਾਲੇ ਸਾਨੂੰ ਸਾਰਿਆਂ ਨੂੰ ਕਰਨੇ ਚਾਹੀਦੇ ਹਨ ਤਾਂ ਜੋ ਕਿਸੇ ਦਾ ਭਲਾ ਹੋ ਸਕੇ। ਜਲੰਧਰ ਚ ਬੱਚੀ ਦੀ ਹੱਤਿਆ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਭਾਵੇਂ ਸਜ਼ਾ ਦੇਣਾ ਅਦਾਲਤਾਂ ਦਾ ਕੰਮ ਐ ਪਰ ਸਰਕਾਰ ਆਪਣੇ ਪੱਧਰ ਤੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਦੇ ਹਰ ਸੰਭਵ ਯਤਨ ਕਰ ਰਹੀ ਐ।

ਧੀਆਂ ਦੇ ਸਤਿਕਾਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਧੀਆਂ ਨੂੰ ਪੱਥਰ ਕਹਿਣ ਦੇ ਮਾਨਸਿਕਤਾ ਦੇ ਬਾਵਜੂਦ ਧੀਆਂ ਬਹੁਤ ਵੱਡੀਆਂ ਉਪਲਬਧੀਆਂ ਹਾਸਲ ਕਰ ਰਹੀਆਂ ਨੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਿਚ ਹੀ ਚਾਰ ਕੁੜੀਆਂ ਡੀ.ਸੀ ਹਨ ਜਦਕਿ ਕਿ ਕਈ ਹੋਰ ਉਚ ਅਹੁਦਿਆਂ ’ਤੇ ਤਾਇਨਾਤ ਹਨ।

ਜਲੰਧਰ ’ਚ 13 ਸਾਲਾ ਬੱਚੀ ਦੇ ਹੋਏ ਕਤਲ ਮਾਮਲੇ ’ਤੇ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਜ਼ਾ ਸੁਣਾਉਣ ਦਾ ਕੰਮ ਅਦਾਲਤਾਂ ਹੈ। ਪਰ ਇਸ ਮਾਮਲੇ ’ਚ ਮੈਂ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਮਾਮਲੇ ਵਿਚ ਤੇਜੀ ਨਾਲ ਕੀਤੀ ਜਾਵੇ ਅਤੇ ਮਾਮਲੇ ਨੂੰ ਫਾਸਟ ਟਰੈਕ ਅਦਾਲਤ ਵਿਚ ਲਿਆ ’ਚ ਲਿਆ ਕੇ ਇਸ ਘਟਨਾ ਨੂੰ ਲੋਕਾਂ ਦੇ ਦਿਲਾਂ ਵਿਚੋਂ  ਭੁੱਲਣ ਤੋਂ ਪਹਿਲਾਂ ਪਹਿਲਾਂ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਕੀਤੀ ਗਈ ਮਿਹਨਤ ਕਦੇ ਅਜਾਈਂ ਨਹੀਂ ਜਾਂਦੀ ਇਸ ਲਈ ਸਾਨੂੰ ਲਗਾਤਾਰ ਮਿਹਨਤ ਕਰਦੇ ਰਹਿਣੀ ਚਾਹੀਦੀ ਹੈ। ਮਾਂ ਸਬੰਧੀ ਬੋਲਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੋਈ ਵੀ ਰਿਸ਼ਤਾ ਮਾਂ ਦੇ ਸਾਕ ਵਰਗਾ ਨਹੀਂ ਤੇ ਕੋਈ ਵੀ ਮਾਂ ਤੋਂ ਵੱਡਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸਾਡੀਆਂ ਮਾਵਾਂ-ਭੈਣਾਂ ਜਿਊਂਦੀਆਂ ਰਹਿਣ ਅਤੇ ਤਰੱਕੀ ਕਰਨ। ਸਾਡੇ ਗੱਭਰੂ ਜਵਾਨ ਹਰ ਖੇਤਰ ਵਿਚ ਮੱਲਾਂ ਮਾਰਨ ਤੇ ਪੰਜਾਬ ਹਮੇਸ਼ਾ ਹੱਸਦਾ-ਵੱਸਦਾ ਰਹੇ ਅਤੇ ਤਰੱਕੀਆਂ ਕਰਨ ਜੇ ਅਸੀਂ ਸਾਰੇ ਤਰੱਕੀ ਕਰਾਂਗੇ ਤਾਂ ਹੀ ਸਾਡਾ ਸਮਾਜ ਅੱਗੇ ਵਧ ਸਕੇਗਾ।

LEAVE A REPLY

Please enter your comment!
Please enter your name here