
ਬਰਨਾਲਾ ਵਿਚ ਮਨੀ ਟ੍ਰਾਂਸਫਰ ਦਾ ਕੰਮ ਕਰਦੇ ਦੁਕਾਨਦਾਰ ਤੇ ਹਮਲਾ ਹੋਣ ਦੀ ਖਬਰ ਐ। ਦੁਕਾਨ ਤੇ ਆਏ ਚਾਰ ਅਣਪਛਾਤੇ ਲੁਟੇਰੇ ਦੁਕਾਨਦਾਰ ਤੇ ਹਮਲਾ ਕਰ ਕੇ 2 ਮਹਿੰਗੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਦੁਕਾਨਦਾਰ ਦੇ ਦੱਸਣ ਮੁਤਾਬਕ ਲੁਟੇਰੇ ਨਕਦੀ ਲੁੱਟਣ ਦੀ ਨੀਅਤ ਨਾਲ ਆਏ ਸਨ ਪਰ ਅਸਫਲ ਰਹਿਣ ਤੇ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ। ਪੀੜਤ ਨੇ ਪੁਲਿਸ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ। ਪੁਲਿਸ ਨੇ ਦੁਕਾਨਦਾਰ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਰਾਤ ਆਪਣੀ ਦੁਕਾਨ ਤੇ ਬੈਠੇ ਸਨ ਕਿ ਅਚਾਨਕ ਚਾਰ ਅਣਪਛਾਤੇ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਜਿਨਾਂ ਵਿੱਚੋਂ ਇੱਕ ਵਿਅਕਤੀ ਬਾਹਰ ਖੜਾ ਹੋ ਗਿਆ ਅਤੇ ਤਿੰਨ ਵਿਅਕਤੀ ਦੁਕਾਨ ਦੇ ਅੰਦਰ ਦਾਖਲ ਹੋ ਗੇ। ਉਨ੍ਹਾਂ ਨੇ ਮੇਰੇ ਸਿਰ ਤੇ ਹਮਲਾ ਕੀਤਾ ਗਿਆ ਅਤੇ ਗੱਲੇ ਵੱਲ ਨੂੰ ਹੱਥ ਕੀਤਾ ਪਰ ਗੱਲਾਂ ਲੋਕ ਹੋਣ ਕਾਰਨ ਬਚਾਅ ਰਹਿ ਗਿਆ। ਮੈਂ ਉਹਨਾਂ ਨੂੰ ਧੱਕਾ ਮਾਰ ਦਿੱਤਾ ਜਿਸ ਨਾਲ ਦੋ ਵਿਅਕਤੀ ਬਾਹਰ ਡਿੱਗ ਪਏ ਅਤੇ ਦੋ ਮੋਬਾਈਲ ਲੁਟ ਕੇ ਫਰਾਰ ਹੋ ਗਏ।
ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ। ਉਹਨਾਂ ਕਿਹਾ ਕਿ ਉਸ ਦੀ ਦੁਕਾਨ ਪੁਲਿਸ ਚੌਂਕੀ ਤੋਂ ਕੁੱਝ ਹੀ ਦੂਰੀ ਤੇ ਐ। ਉਨ੍ਹਾਂ ਕਿਹਾ ਕਿ ਲੁਟੇਰਿਆਂ ਅੰਦਰ ਪੁਲਿਸ ਦਾ ਕੋਈ ਡਰ ਨਹੀਂ ਰਿਹਾ, ਜਿਸ ਕਾਰਨ ਉਹ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਨੇ। ਬੱਸ ਸਟੈਂਡ ਚੌਂਕੀ ਇੰਚਾਰਜ ਬਲਵਿੰਦਰ ਨੇ ਕਿਹਾ ਕਿ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਰਹੀ ਰਹੀ ਐ ਅਤੇ ਦੋਸ਼ੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

