
ਸੰਗਰੂਰ ਵਿੱਚ ਅੱਜ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮੁਲਾਜਮਾਂ ਦਾ ਕਹਿਣਾ ਸੀ ਕਿ ਉਹ ਸ਼ਾਂਤਮਈ ਰੈਲੀ ਕਰਨ ਜਾ ਰਹੇ ਸੀ ਪਰ ਪੁਲਿਸ ਨੇ ਉਨ੍ਹਾਂ ਦੇ ਆਗੂਆਂ ਨੂੰ ਪਹਿਲਾਂ ਹੀ ਚੁੱਕ ਲਿਆ ਐ। ਮੁਲਾਜਮਾਂ ਨੇ ਕਿਹਾ ਕਿ ਇਹ ਸ਼ਾਂਤਮਈ ਧਰਨਾ ਦੇਣਾ ਚਾਹੁੰਦੇ ਸਨ ਪਰ ਸਰਕਾਰ ਨੇ ਪੁਲਿਸ ਦੀ ਮਦਦ ਨਾਲ ਧੱਕਾ ਕੀਤਾ ਐ। ਉਨ੍ਹਾਂ ਸਰਕਾਰ ਤੋਂ ਮੁਲਾਜਮ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਐ।
ਪ੍ਰਦਰਸ਼ਨ ਪਿਛਲੇ ਕਾਰਨਾਂ ਬਾਰੇ ਮੁਲਾਜਮ ਆਗੂ ਨੇ ਕਿਹਾ ਕਿ ਕਿਲੋਮੀਟਰ ਸਕੀਮ ਤਹਿਤ ਚੱਲਣ ਵਾਲੀਆਂ ਬੱਸਾਂ ਦੇ 2 ਵਜੇ ਦੇ ਕਰੀਬ ਟੈਂਡਰ ਖੋਲ੍ਹਣੇ ਸੀ, ਜਿਸ ਤੋਂ ਪਹਿਲਾਂ 11 ਵਜੇ ਸ਼ਾਂਤਮਈ ਰੈਲੀ ਰੱਖੀ ਗਈ ਸੀ ਪਰ ਉਨ੍ਹਾਂ ਦੇ ਲੀਡਰਾਂ ਨੂੰ ਸਵੇਰ ਸਾਰ ਹੀ ਪੁਲਿਸ ਰਾਹੀਂ ਚੁੱਕ ਲਿਆ ਗਿਆ ਐ।
ਉਹਨਾਂ ਦੱਸਿਆ ਕਿ ਸਾਡਾ ਕੋਈ ਵੀ ਮਕਸਦ ਧਰਨਾ ਪ੍ਰਦਰਸ਼ਨ ਦਾ ਨਹੀਂ ਸੀ। ਅਸੀਂ ਸਿਰਫ ਸ਼ਾਂਤਮਈ ਢੰਗ ਦੇ ਨਾਲ ਸਰਕਾਰ ਦੇ ਗਲਤ ਫੈਸਲਿਆਂ ਖਿਲਾਫ ਆਵਾਜ਼ ਉਠਾਉਣੀ ਸੀ ਇਹ ਧਰਨਾ ਸਾਨੂੰ ਮਜਬੂਰਨ ਲਗਾਉਣਾ ਪਿਆ ਹੈ ਕਿ ਜਦੋਂ ਸਾਡੇ ਲੀਡਰਾਂ ਨੂੰ ਸਰਕਾਰ ਨੇ ਨਜ਼ਰ ਬੰਦ ਕੀਤਾ ਹੈ। ਉਨ੍ਹਾਂ ਸਰਕਾਰ ਤੋਂ ਮੁਲਾਜਮ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੇ ਨਾਲ ਨਾਲ ਕਿਲੋਮੀਟਰ ਸਕੀਮ ਵਾਲਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

