ਮਜੀਠਾ ਥਾਣੇ ’ਚ ਜਾਂਚ ਲਈ ਪਹੁੰਚੀ ਕੰਚਨਪ੍ਰੀਤ; ਮਾਨਯੋਗ ਅਦਾਲਤ ’ਤੇ ਪ੍ਰਗਟਾਇਆ ਮੁਕੰਮਲ ਭਰੋਸਾ

0
11

ਤਰਨਤਾਰਨ ਜ਼ਿਮਨੀ ਚੋਣ ਵਿੱਚ ਆਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਧੀ ਕੰਚਨਪ੍ਰੀਤ ਕੌਰ ਅੱਜ ਮਜੀਠਾ ਥਾਣੇ ਵਿਖੇ ਪਹੁੰਚੀ ਜਿੱਥੇ ਉਸ ਨੇ ਪੁਲਿਸ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦੇ।  ਇਸ ਦੌਰਾਨ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੀ ਮੌਜੂਦ ਰਹੇ। ਕੰਚਨਪ੍ਰੀਤ ਕੌਰ ਨੇ ਮੀਡੀਆ ਨਾਲ ਬਹੁਤੀ ਗੱਲ ਕਰਨ ਤੋਂ ਇਨਕਾਰ ਕਰਦਿਆਂ ਸਿਰਫ ਇੰਨਾ ਹੀ ਕਿਹਾ ਕਿ ਉਨ੍ਹਾਂ ਨੂੰ ਮਾਨਯੋਗ ਅਦਾਲਤ ‘ਤੇ ਪੂਰਾ ਵਿਸ਼ਵਾਸ ਹੈ।

ਇਸ ਮੌਕੇ ਮੌਜੂਦ ਵਿਰਸਾ ਸਿੰਘ ਵਲਟੋਹਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਨੌਜਵਾਨ ਕੁੜੀ ਨੂੰ ਰਾਜਨੀਤੀ ਵਿੱਚ ਪ੍ਰਚਾਰ ਕਰਨ ਤੋਂ ਰੋਕਣ ਲਈ ਮਾਮਲਿਆਂ ਵਿੱਚ ਫਸਾਇਆ ਗਿਆ ਐ। ਵਲਟੋਹਾ ਨੇ ਅੱਗੇ ਕਿਹਾ ਕਿ ਕੰਚਨਪ੍ਰੀਤ ਨੂੰ ਗ੍ਰਿਫ਼ਤਾਰ ਨਾ ਕਰਨ ਲਈ ਇੱਕ ਐਸਐਸਪੀ ਨੂੰ ਮੁਅੱਤਲ ਕੀਤਾ ਗਿਆ ਸੀ; ਇਸ ਬਾਰੇ ਹਰ ਕੋਈ ਜਾਣਦਾ ਹੈ। ਇਹ ਇੱਕ ਨੌਜਵਾਨ ਅਧਿਕਾਰੀ ਨਾਲ ਬੇਇਨਸਾਫ਼ੀ ਹੈ।

ਦੱਸਣਯੋਗ ਐ ਕਿ ਕੰਚਨਪ੍ਰੀਤ ਤੇ ਚੋਣ ਦੌਰਾਨ ਵੱਖ ਵੱਖ ਥਾਣਿਆਂ ਚ 4 ਪਰਚੇ ਦਰਜ ਕੀਤੇ ਗਏ ਸਨ। ਪੁਲਿਸ ਵੱਲੋਂ ਉਸ ਨੂੰ ਮਜੀਠਾ ਥਾਣੇ ਵਿਚ ਪੇਸ਼ ਹੋਣ ਲਈ 2 ਦਿਨ ਦੀ ਮੋਹਲਤ ਦਿੱਤੀ ਗਈ ਸੀ, ਜਿਸ ਦੇ ਤਹਿਤ ਉਸ ਨੇ ਥਾਣੇ ਪਹੁੰਚ ਕੇ ਪੁਲਿਸ ਦੇ ਸਵਾਲਾਂ ਦੇ ਜਵਾਬ ਦਿੱਤੇ।

 

LEAVE A REPLY

Please enter your comment!
Please enter your name here