ਜਲੰਧਰ ’ਚ ਨਾਬਾਲਿਗਾ ਦੇ ਪਰਿਵਾਰ ਮਿਲੇ ਨਿਹੰਗ ਆਗੂ; ਅੰਤਮ ਅਰਦਾਸ ਸਮਾਗਮ ’ਚ ਪਹੁੰਚ ਕੇ ਦਿੱਤੀ ਸ਼ਰਧਾਂਜਲੀ

0
12

ਜਲੰਧਰ ’ਚ ਨਾਬਾਲਿਗਾ ਕਤਲ ਮਾਮਲੇ ਨੂੰ ਲੈ ਕੇ ਲੋਕਾਂ ਅੰਦਰ ਗੁੱਸਾ ਲਗਾਤਾਰ ਬਣਿਆ ਹੋਇਆ ਐ। ਇਸੇ ਦੌਰਾਨ ਨਿਹੰਗ ਜਥੇਬੰਦੀਆਂ ਨੇ ਪੀੜਤ ਪਰਿਵਾਰ ਨੂੰ ਮਿਲ ਕੇ ਦੁੱਖ ਜਾਹਰ ਕੀਤਾ ਐ। ਪਰਿਵਾਰ ਨੂੰ ਮਿਲਣ ਪਹੁੰਚੇ ਨਿਹੰਗ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਦੋਸ਼ੀਆਂ ਨੂੰ ਨਿਹੰਗ ਸਿੰਘਾਂ ਹਵਾਲੇ ਕਰ ਦੇਣਾ ਚਾਹੀਦਾ ਐ।

ਉਨ੍ਹਾਂ ਕਿਹਾ ਕਿ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਇਸ ਲਈ ਨਿਹੰਗ ਜਥੇਬੰਦੀਆਂ ਪੀੜਤ ਪਰਿਵਾਰ ਦੇ ਨਾਲ ਖੜ੍ਹੀਆਂ ਹਨ। ਉਨ੍ਹਾਂ ਕਿਹਾ ਕਿ ਮੁਲਜਮ ਵੱਲੋਂ ਪਹਿਲਾਂ ਵੀ ਅਜਿਹੀਆਂ ਗਲਤੀਆਂ ਕਰਨ ਬਾਰੇ ਪਤਾ ਚੱਲਿਆ ਐ, ਇਸ ਲਈ ਮੁਲਜਮ ਖਿਲਾਫ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਐ।

LEAVE A REPLY

Please enter your comment!
Please enter your name here