ਅੰਮ੍ਰਿਤਸਰ ’ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ; ਨਿਹੰਗ ਨੇ ਸਾਥੀਆਂ ਨਾਲ ਮਿਲ ਕੇ ਕੀਤਾ ਹਮਲਾ; ਨਾਜਾਇਜ਼ ਸਬੰਧਾਂ ਦੇ ਝਗੜੇ ਨੇ ਧਾਰਿਆ ਖੂਨੀ ਰੂਪ

0
13

 

ਅੰਮ੍ਰਿਤਸਰ ਦੇ ਚੱਕੀ ਵਾਲੀ ਗਲੀ ਵਿਚ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਤਿੰਨ ਵਿਅਕਤੀਆਂ ਨੇ 22 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ 22 ਸਾਲਾ ਅਜੇਪਾਲ ਵਜੋਂ ਹੋਈ ਐ। ਪਰਿਵਾਰ ਦੇ ਦੱਸਣ ਮੁਤਾਬਕ ਮ੍ਰਿਤਕ ਦੇ ਜੀਜੇ ਦੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਸਨ। ਉਹ ਆਪਣੀ ਮਾਂ ਤੇ ਭੈਣ ਨਾਲ ਉਕਤ ਔਰਤ ਦੇ ਘਰ ਗਏ ਸੀ, ਜਿੱਥੇ ਮੌਜੂਦ ਨਿਹੰਗ ਸਿੰਘ ਨੇ ਆਪਣੇ ਦੋ ਸਾਥੀਆਂ ਦੀ ਮਦਦ ਨਾਲ ਅਜੈਪਾਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

ਪਰਿਵਾਰ ਦੇ ਦੱਸਣ ਮੁਤਾਬਕ ਅਜੇਪਾਲ ਦੀ ਭੈਣ ਦੇ ਪਤੀ ਹੈਪੀ ਮਸੀਹ ਦੇ ਕਿਸੇ ਰੂਪਾ ਨਾਂ ਦੀ ਔਰਤ ਨਾਲ ਗਲਤ ਰਿਸ਼ਤੇ ਸਨ, ਜਿਸ ਕਰਕੇ ਘਰ ਵਿੱਚ ਕਾਫ਼ੀ ਤਣਾਅ ਸੀ। ਇਸੇ ਨੂੰ ਲੈ ਕੇ ਅਜੇਪਾਲ ਆਪਣੀ ਭੈਣ ਅਤੇ ਮਾਂ ਦੇ ਨਾਲ ਰੂਪਾ ਦੇ ਘਰ ਗਿਆ ਸੀ, ਜਿੱਥੇ ਪਹਿਲਾਂ ਤੋਂ ਮੌਜੂਦ ਨਿਹੰਗ ਸਿੰਘ ਨੇ ਦੋ ਹੋਰ ਅਣਪਛਾਤੇ ਵਿਅਕਤੀਆਂ ਦੀ ਮਦਦ ਨਾਲ ਅਜੇਪਾਲ ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਨਿਹੰਗ ਸਿੰਘਾਂ ਨੇ ਪਹਿਲਾਂ ਮਾਂ ਤੇ ਭੈਣ ਨਾਲ ਵੀ ਹੱਥਾਪਾਈ ਕੀਤੀ ਤੇ ਫਿਰ ਅਜੇਪਾਲ ਦਾ ਪਿੱਛਾ ਕਰ ਕੇ ਉਸਦੀ ਹੱਤਿਆ ਕਰ ਦਿੱਤੀ। ਸਥਾਨਕ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here