
ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਕੇਂਦਰ ਦੇ 1600 ਕਰੋੜ ਦੇ ਰਾਹਤ ਪੈਕੇਜ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਐ। ਆਪ ਆਗੂ ਨੇ ਰਾਹਤ ਪੈਕੇਜ ਬਾਰੇ ਵੱਖੋ ਵੱਖਰੇ ਬਿਆਨਾਂ ਦਾ ਹਵਾਲਾ ਦਿੰਦਆਂ ਕਿਹਾ ਕਿ ਭਾਜਪਾ ਆਗੂ ਵੱਖ ਵੱਖ ਬਿਆਨ ਦੇ ਕੇ ਲੋਕਾਂ ਅੰਦਰ ਭਰਮ ਭੁਲੇਖੇ ਪੈਦਾ ਕਰ ਰਹੇ ਨੇ ਜਦਕਿ ਹਰੀਕਤ ਇਹ ਐ ਕਿ ਕੇਂਦਰ ਸਰਕਾਰ ਨੇ ਫੁੱਟੀ ਕੋਡੀ ਵੀ ਪੰਜਾਬ ਵੱਲ ਨਹੀਂ ਭੇਜੀ।
ਬਲਤੇਜ ਪੰਨੂ ਨੇ ਕਿਹਾ ਕਿ ਭਾਜਪਾ ਆਗੂਆਂ ਵੱਲੋਂ ਦਿੱਤੇ ਜਾ ਰਹੇ ਵੱਖ ਵੱਖ ਬਿਆਨ ਇਨ੍ਹਾਂ ਦੇ ਝੂਠ ਦਾ ਖੁਦ ਹੀ ਪਰਦਾਫਾਸ਼ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਨੂੰ 1,600 ਕਰੋੜ ਰੁਪਏ ਮੁਹੱਈਆ ਕਰਵਾਏ ਜਾਣ ਦਾ ਦਾਅਵਾ ਕੀਤਾ ਸੀ ਜਦਕਿ ਭਾਜਪਾ ਆਗੂ ਰਵਨੀਤ ਬਿੱਟੂ ਨੇ 800 ਕਰੋੜ ਰੁਪਏ ਜਾਰੀ ਕਰਨ ਦੀ ਗੱਲ ਕਹੀ ਸੀ। ਪਰ ਹੁਣ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਪੰਜਾਬ ਨੂੰ ਕੇਵਲ 480 ਕਰੋੜ ਰੁਪਏ ਮੁਹੱਈਆ ਕਰਵਾਉਣਦੀ ਗੱਲ ਕਹਿੰਦਿਆਂ ਬਾਕੀ ਰਕਮ ਪੰਜਾਬ ਸਰਕਾਰ ਵੱਲੋਂ ਵਰਤੋਂ ਦਾ ਸਰਟੀਫਿਕੇਟ ਦੇਣ ਤੋਂ ਬਾਅਦ ਭੇਜਣ ਦਾ ਦਾਅਵਾ ਕਰ ਰਹੇ ਨੇ।
ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਬਿਆਨਾਂ ਬਾਰੇ ਕੌਣ ਝੂਠ ਬੋਲ ਰਿਹਾ ਹੈ ਅਤੇ ਕੌਣ ਸੱਚ ਕਹਿ ਰਿਹਾ ਐ। ਉਨ੍ਹਾਂ ਕਿਹਾ ਕਿ ਅਸਲ ਸੱਚਾਈ ਇਹ ਐ ਕਿ ਪੰਜਾਬ ਨੂੰ ਅਜੇ ਤੱਕ ਇੱਕ ਵੀ ਰੁਪਿਆ ਸਹਾਇਤਾ ਨਹੀਂ ਮਿਲੀ ਐ ਅਤੇ ਸਰਕਾਰ ਆਪਣੇ ਬਲਬੂਤੇ ਹੀ ਹੜ੍ਹ ਪੀੜਤਾਂ ਨੂੰ ਲੋੜੀਂਦੀ ਇਮਦਾਦ ਭੇਜ ਰਹੀ ਐ।

