
ਜਲੰਧਰ ਦੇ ਵਡਾਲਾ ਚੌਂਕ ’ਤੇ ਬੀਤੀ ਸ਼ਾਮ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਕ ਸਵਾਰੀਆਂ ਨਾਲ ਭਰੀ ਤੇਜ਼ ਰਫਤਾਰ ਬੱਸ ਨੇ ਇਕ ਮੋਟਰ ਸਾਈਕਲ ਸਵਾਰ ਸਮੇਤ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਇਕ ਵਿਅਕਤੀ ਜ਼ਖਮੀ ਹੋਇਆ ਐ, ਜਦਕਿ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਐ। ਮੌਕੇ ਤੇ ਪਹੁੰਚੀ ਪੁਲਿਸ ਨੇ ਬੱਸ ਚਾਲਕ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਜ਼ਖਮੀ ਵਿਅਕਤੀ ਦੇ ਪੁੱਤਰ ਸੂਰਜ ਦੱਸਣ ਮੁਤਾਬਕ ਉਸ ਦਾ ਪਿਤਾ ਕਰਤਾਰਪੁਰ ਤੋਂ ਵਾਪਸ ਆ ਰਿਹਾ ਸੀ ਕਿ ਵਡਾਲਾ ਚੌਂਕ ਨੇੜੇ ਬੱਸ ਨੇ ਪਹਿਲਾਂ ਇੱਕ ਮੋਟਰ ਸਾਈਕਲ ਨੂੰ ਟੱਕਰ ਮਾਰੀ, ਫਿਰ ਇੱਕ ਸਵਿਫਟ ਕਾਰ ਨਾਲ ਟਕਰਾਉਣ ਤੋਂ ਬਾਅਦ ਉਸ ਦੇ ਪਿਤਾ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ।
ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਬੱਸ ਡਰਾਈਵਰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਹਾਦਸੇ ਦੀ ਵਜ੍ਹਾ ਬੱਸ ਦੇ ਬਰੇਕ ਫੇਲ੍ਹ ਹੋਣਾ ਦੱਸਿਆ ਜਾ ਰਿਹਾ ਐ। ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਬੱਸ ਚਾਲਕ ਨੂੰ ਥਾਣੇ ਲੈ ਕੇ ਜਾ ਰਹੇ ਹਨ ਅਤੇ ਜ਼ਖਮੀ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

