ਤਰਨ ਤਾਰਨ ਪੁਲਿਸ ਦੀ ਮੈਰਿਜ ਪੈਲੇਸ ’ਚ ਰੇਡ; ਸ਼ੱਕੀ ਦੀ ਪਛਾਣ ਲਈ ਕੀਤੀ ਚੈਕਿੰਗ

0
12

ਤਰਨ ਤਾਰਨ ਦੇ ਗੋਇੰਦਵਾਲ ਰੋਡ ਤੇ ਸਥਿਤ ਇਕ ਮੈਰਿਜ ਪੈਲੇਸ ਵਿਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਬੱਚੇ ਦੇ ਜਨਮ ਦੀ ਖੁਸ਼ੀ ਵਿਚ ਕਰਵਾਏ ਸਮਾਗਮ ਵਿਚ ਆਏ ਮਹਿਮਾਨਾਂ ਦੀ ਪੁਲਿਸ ਨੇ ਚੈਕਿੰਗ ਕੀਤੀ। ਜਾਣਕਾਰੀ ਅਨੁਸਾਰ  ਜਮਾਨਤ ਤੇ ਬਾਹਰ ਆਏ ਰਾਜੂ ਨਾਮਕ ਵਿਅਕਤੀ ਦੇ ਪੁੱਤਰ ਦੇ ਜਨਮ ਦਿਨ ਦੀ ਪਾਰਟੀ ਕੀਤੀ ਜਾ ਰਹੀ ਐ। ਪੁਲਿਸ ਨੂੰ ਸਮਾਗਮ ਵਿਚ ਕਿਸੇ ਸ਼ੱਕੀ ਵਿਅਕਤੀ ਦੇ ਸ਼ਾਮਲ ਹੋਣ ਦੀ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ਤੇ ਪੁਲਿਸ ਨੇ ਪੈਲੇਸ ਦੀ ਬਾਰੀਕੀ ਨਾਲ ਜਾਂਚ ਕੀਤੀ। ਪੁਲਿਸ ਨੇ ਪਾਰਟੀ ਵਿਚ ਆਏ ਮਹਿਮਾਨਾਂ ਦੇ ਸਾਮਾਨ ਦੀ ਵੀ ਚੈਕਿੰਗ ਕੀਤੀ। ਪੁਲਿਸ ਨੇ ਇਸ ਕਾਰਵਾਈ ਨੂੰ ਸੁਰੱਖਿਆ ਦੇ ਲਿਹਾਜ ਨਾਲ ਕੀਤੀ ਕਾਰਵਾਈ ਦੱਸਿਆ ਐ।

ਰਾਜੂ ਨਾਮਕ ਵਿਅਕਤੀ ਦੀ ਪਤਨੀ ਤੇ ਮਾਂ ਦਾ ਕਹਿਣਾ ਐ ਕਿ ਰਾਜੂ ਜ਼ਮਾਨਤ ਤੇ ਬਾਹਰ ਆਇਆ ਸੀ ਅਤੇ ਉਹ ਆਪਣੀ ਤਰੀਕ ਤੇ ਮੁਤਾਵਤਰ ਜਾ ਰਿਹਾ ਸੀ। ਉਸ ਨੇ ਆਪਣੇ ਪੁੱਤਰ ਦੇ ਜਨਮ ਦੀ ਖੁਸ਼ੀ ਵਿਚ ਪਾਰਟੀ ਰੱਖੀ ਸੀ, ਜਿਸ ਵਿਚ ਸ਼ਾਮਲ ਹੋਣ ਲਈ ਸਾਕ ਸਬੰਧੀਆਂ ਨੂੰ ਬੁਲਾਇਆ ਹੋਇਆ ਸੀ, ਜਿੱਥੇ ਪੁਲਿਸ ਨੇ ਪਹੁੰਚ ਕੇ ਤਲਾਸ਼ੀ ਲਈ ਗਈ ਐ। ਪਰਿਵਾਰ ਦੇ ਦੱਸਣ ਮੁਤਾਬਕ ਪੁਲਿਸ ਰਾਜੂ ਨੂੰ ਹਿਰਾਸਤ ਵਿਚ ਲੈ ਕੇ ਨਾਲ ਲੈ ਗਈ ਐ। ਖਬਰਾਂ ਮੁਤਾਬਕ ਪੁਲਿਸ ਨੇ 6 ਜਣਿਆਂ ਨੂੰ ਹਥਿਆਰਾਂ ਸਮੇਤ ਹਿਰਾਸਤ ਵਿਚ ਲਿਆ ਗਿਆ ਐ।

LEAVE A REPLY

Please enter your comment!
Please enter your name here