ਲੁਧਿਆਣਾ ਨਾਲ ਸਬੰਧਤ ਪਰਿਵਾਰ ਦੀ ਕੈਨੇਡਾ ’ਚ ਮੌਤ; ਘਰ ਨੂੰ ਅੱਗ ਲੱਗਣ ਕਾਰਨ ਗਈ ਜਾਨ; ਪਿੰਡ ’ਚ ਸੋਗ ਦੀ ਲਹਿਰ

0
18

ਲੁਧਿਆਣਾ ਦੇ ਪਿੰਡ ਗੁਰਮ ਨਾਲ ਸਬੰਧਤ ਪਰਿਵਾਰ ਦੇ 4 ਜੀਆਂ ਦੀ ਕੈਨੇਡਾ ਵਿਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਘਟਨਾ ਕੈਨੇਡਾ ਦੈ ਬਰੈਪਟਨ ਸ਼ਹਿਰ ਦੀ ਐ। ਖਬਰਾਂ ਮੁਤਾਬਕ ਪਰਿਵਾਰ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਖੇ ਰਹਿ ਰਿਹਾ ਸੀ, ਜਿੱਥੇ ਘਰ ਨੂੰ ਅੱਗ ਲੱਗਣ ਕਾਰਨ 4 ਜੀਆਂ ਦੀ ਮੌਤ ਹੋ ਗਈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਪਰਿਵਾਰ ਕੁੱਝ ਸਾਲ ਪਹਿਲਾਂ ਕੈਨੇਡਾ ਗਿਆ ਸੀ। ਘਟਨਾ ਤੋਂ ਬਾਅਦ ਪਿੰਡ ਗੁਰਮ ਵਿਚ ਸੋਗ ਦੀ ਲਹਿਰ ਐ।

ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਮ੍ਰਿਤਕਾਂ ਵਿੱਚ ਅਰਸ਼ਵੀਰ ਕੌਰ ਅਤੇ ਇੱਕ ਅਣਜਮਿਆ ਬੱਚਾ ਵੀ ਸ਼ਾਮਿਲ ਸੀ, ਜਿਸ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜਾਨ ਤਾਂ ਬਚਾ ਲਈ ਪਰ ਉਸ ਦਾ ਬੱਚਾ ਇਸ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਹੀ ਚਲਾ ਗਿਆ। ਹਾਲਾਂਕਿ ਇਸ ਹਾਦਸੇ ਵਿੱਚ ਪਰਿਵਾਰ ਦਾ ਮੈਂਬਰ ਜੁਗਰਾਜ ਜ਼ਰੂਰ ਬਚ ਗਿਆ ਪਰ ਉਸ ਦੀ ਸੱਸ,ਅਣਵਿਆਈ ਭਾਬੀ, ਇੱਕ ਭਤੀਜੀ ਅਤੇ ਉਸਦੀ ਪਤਨੀ ਦੇ ਚਚੇਰੇ ਭਰਾ ਦੀ ਘਰ ਦੇ ਅੰਦਰ ਹੀ ਮੌਤ ਹੋ ਗਈ।

ਹਾਲਾਂਕਿ ਉਸ ਦੀ ਪਤਨੀ ਨੇ ਜ਼ਰੂਰ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਲਈ ਪਰ ਉਸ ਦੇ ਗਰਭ ਵਿਚ ਪਲ ਰਹੇ ਬੱਚੇ ਦੀ ਮੌਤ ਹੋ ਗਈ। ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਕਾਫੀ ਸਦਮੇ ਦੇ ਵਿੱਚ ਹਨ ਇਹ ਹਾਦਸਾ ਕਿਵੇਂ ਹੋਇਆ ਇਸ ਸਬੰਧੀ ਕੁਝ ਵੀ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ ਹੈ ਪਰ ਪਿੰਡ ਵਿੱਚ ਸੋਗ ਦੀ ਲਹਿਰ ਹੈ।

LEAVE A REPLY

Please enter your comment!
Please enter your name here