ਖਮਾਣੋਂ ਪੁਲਿਸ ਵੱਲੋਂ ਜਿਸਮਾਨੀ ਛੇੜਛਾੜ ਦਾ ਦੋਸ਼ੀ ਕਾਬੂ; ਟ੍ਰੇਨਿੰਗ ਦੌਰਾਨ ਲੜਕੀਆਂ ਨਾਲ ਛੇੜਛਾੜ ਦੇ ਇਲਜ਼ਾਮ

0
19

ਖਮਾਣੋਂ ਪੁਲਿਸ ਨੇ ਪਿੰਡ ਸੰਘੋਲ ਵਿਖੇ ਸਥਿਤ ਇਕ ਨਿੱਜੀ ਟਰੈਨਿੰਗ ਸੈਂਟਰ ਦੇ ਸੰਚਾਲਕ ਨੂੰ ਲੜਕੀਆਂ ਨਾਲ ਜਿਸਮਾਨੀ ਛੇੜਛਾੜ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਐ। ਜਾਣਕਾਰੀ ਅਨੁਸਾਰ ਟਰੈਨਿੰਗ ਸੈਂਟਰ ਵਿਚ ਲੜਕੀਆਂ ਨੂੰ ਫੌਜ ਤੇ ਪੁਲਿਸ ਵਿਚ ਭਰਤੀ ਦੀ ਟਰੈਨਿੰਗ ਦਿੱਤੀ ਜਾਂਦੀ ਸੀ। ਸੈਂਟਰ ਵਿਚ ਟਰੈਨਿੰਗ ਲੈ ਰਹੀ ਲੜਕੀ ਨੇ ਪੁਲਿਸ ਕੋਲ ਦਿੱਤੀ ਸ਼ਿਕਾਇਤ ਵਿਚ ਸੈਂਟਰ ਦੇ ਕੋਚ ਪ੍ਰੀਤਮ ਸਿੰਘ ’ਤੇ ਜਿਸਮਾਨੀ ਛੇੜਛਾੜ ਦੇ ਇਲਜਾਮ ਲਾਏ ਸਨ। ਪਲਿਸ ਨੇ ਮਾਮਲਾ ਦਰਜ ਕਰ ਕੇ ਕੋਚ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਚ ਪੇਸ਼ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।

ਮਾਮਲਾ ਜਿਲਾ ਫਤਿਹਗੜ੍ਹ ਸਾਹਿਬ ਦੀ ਸਭ ਡਿਵੀਜ਼ਨ ਖਮਾਣੋ ਦੇ ਪਿੰਡ ਸੰਘੋਲ ਦਾ ਹੈ, ਜਿਥੇ ਇੱਕ ਪ੍ਰਾਈਵੇਟ ਟ੍ਰੇਨਿੰਗ ਸੈਂਟਰ ਵਿੱਚ ਫੌਜ ਤੇ ਪੁਲਿਸ ਵਿੱਚ ਭਰਤੀ ਹੋਣ ਦੀ ਟ੍ਰੇਨਿੰਗ ਲੈਣ ਆਉਣ ਵਾਲੀਆਂ ਲੜਕੀਆਂ ਵਿੱਚੋਂ ਇਕ ਲੜਕੀ ਵਲੋਂ ਕੋਚ ਖਿਲਾਫ ਸਿਕਾਇਤ ਪੁਲਿਸ ਨੂੰ ਦਿੱਤੀ ਗਈ, ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਕੋਚ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਖੁਮਾਣੋ ਦੇ ਮੁਖੀ ਸੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਲੜਕੀ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਉਹ ਸੰਘੋਲ ਵਿਖੇ ਇੱਕ ਪ੍ਰਾਈਵੇਟ ਟ੍ਰੇਨਿੰਗ ਸੈਂਟਰ ਵਿੱਚ ਪੁਲਿਸ ਵਿੱਚ ਭਰਤੀ ਹੋਣ ਲਈ ਵਿੱਚ ਕੋਚਿੰਗ ਲੈ ਰਹੀ ਹੈ, ਜਿੱਥੇ ਉਸ ਨਾਲ ਉੱਥੋਂ ਦੇ ਕੋਚ ਪ੍ਰੀਤਮ ਸਿੰਘ ਵੱਲੋਂ ਜਿਸਮਾਨੀ ਤੌਰ ਤੇ ਛੇੜਛਾੜ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਕੋਚ ਤੇ ਪਹਿਲਾਂ ਵੀ ਇੱਕ ਮੁਕਦਮਾ ਦਰਜ ਹੈ ਜਿਸ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਸੈਂਟਰਾਂ ਵਿੱਚ ਬੱਚਿਆਂ ਨੂੰ ਟ੍ਰੇਨਿੰਗ ਦਵਾਉਣ ਤੋਂ ਪਹਿਲਾਂ ਉਥੋਂ ਦੇ ਕੋਚ ਦੀ ਚੰਗੀ ਤਰ੍ਹਾਂ ਨਾਲ ਜਾਂਚ ਪੜਤਾਲ ਜਰੂਰ ਕੀਤੀ ਜਾਵੇ ਤਾਂ ਜੋ ਇਸ ਤਰ੍ਹਾਂ ਦੀ ਘਟਨਾ ਕਿਸੇ ਨਾਲ ਨਾ ਹੋਵੇ।

LEAVE A REPLY

Please enter your comment!
Please enter your name here